ਨਾਜਾਇਜ਼ ਤਰੀਕੇ ਨਾਲ ਭਰਤੀਆਂ ਬੰਦ ਕਰੇ ਸਰਕਾਰ
1 min read
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਪਨਬੱਸ ਅਤੇ ਪੀਆਰਟੀਸੀ ਦੇ ਗੇਟਾਂ ਅੱਗੇ ਭਰਵੀਆਂ ਗੇਟ ਰੈਲੀ ਕੀਤੀਆਂ ਗਈਆਂ। ਮੋਗਾ ਡਿਪੂ ਦੇ ਗੇਟ ਰੈਲੀ ਬੋਲਦਿਆਂ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ ਬਰਾੜ, ਡੀਪੂ ਪ੍ਰਧਾਨ ਸੂਬਾ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ 9 ਦਿਨ ਦੀ ਹੜਤਾਲ ਸਮੇਂ ਪਹਿਲਾਂ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਫੇਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਇਹ ਭਰੋਸਾ ਦਿੱਤਾ ਸੀ ਕਿ ਸਰਕਾਰ ਵੱਲੋਂ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕੇ ਕੀਤਾ ਜਾਵੇਗਾ। ਪਰ ਗੈਰ ਕਨੂੰਨੀ ਤਰੀਕੇ ਨਾਲ ਨਵੀਂ ਭਰਤੀ ਆਉਟ ਸੋਰਸਿੰਗ ਤੇ ਵੱਡੀ ਕਰੱਪਸ਼ਨ ਕਰਕੇ ਨੌਜਵਾਨਾਂ ਦੇ ਸ਼ੋਸ਼ਣ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਰਿਸ਼ਵਤ ਲੈ ਕੇ 9100 ਰੁਪਏ ਤਨਖਾਹ ਤੇ ਰੋਜ਼ਗਾਰ ਗੈਰ ਕਾਨੂੰਨੀ ਤਰੀਕੇ ਨਾਲ ਦੇਣ ਵਰਗੇ ਬੇਪਰਵਾਹ ਫੈਸਲੇ ਕਰਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਾਈਆਂ ਜਾ ਰਹੀਆਂ ਹਨ।
