January 27, 2023

Aone Punjabi

Nidar, Nipakh, Nawi Soch

ਨੌ ਦਿਨਾਂ ਬਾਅਦ ਕਿਸਾਨ ਰੇਲ ਟ੍ਰੈਕ ਤੋਂ ਹਟੇ,

1 min read

 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੰਗਲਵਾਰ ਨੂੰ ਚੱਲੀ ਲੰਬੀ ਬੈਠਕ ਤੋਂ ਬਾਅਦ ਸੂਬੇ ’ਚ ਨੌਵੇਂ ਦਿਨ ਸੱਤ ਜ਼ਿਲ੍ਹਿਆਂ ’ਚ ਰੇਲ ਟ੍ਰੈਕਾਂ ’ਤੇ ਬੈਠੇ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ। ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਟਾਂਡਾ ਸਮੇਤ ਸਾਰੀਆਂ ਥਾਵਾਂ ਤੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਖ਼ਾਲੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਰੇਲ ਆਵਾਜਾਈ ਵੀ ਮੰਗਲਵਾਰ ਸ਼ਾਮ ਤਕ ਆਮ ਵਾਂਗ ਹੋ ਗਈ। ਸ਼ਾਮ ਸਾਢੇ ਚਾਰ ਵਜੇ ਕਿਸਾਨ ਜਲੰਧਰ ਕੈਂਟ ਸਟੇਸ਼ਨ ਤੋਂ ਉੱਠੇ ਤਾਂ ਇਸ ਤੋਂ ਦੋ ਘੰਟੇ ਬਾਅਦ ਟ੍ਰੇਨਾਂ ਵੀ ਬਹਾਲ ਕਰ ਦਿੱਤੀਆਂ ਗਈਆਂ।

20 ਮਿੰਟਾਂ ਦੀ ਦੇਰੀ ਨਾਲ ਪਸ਼ਚਿਮ ਐਕਸਪ੍ਰੈੱਸ ਜਲੰਧਰ ਕੈਂਟ ਸਟੇਸ਼ਨ ’ਤੇ ਸ਼ਾਮ 6.50 ਵਜੇ ਪਹੁੰਚੀ। ਉੱਥੇ ਕਰੀਬ ਇਕ ਘੰਟੇ ਤਕ ਉਸ ਨੂੰ ਕੈਂਟ ਸਟੇਸ਼ਨ ਦੇ ਆਊਟਰ ’ਤੇ ਰੋਕ ਕੇ ਰੱਖਿਆ ਗਿਆ। ਰੇਲਵੇ ਨੇ ਇੰਜਣ ਚਲਾ ਕੇ ਟ੍ਰੈਕ ਨੂੰ ਚੈੱਕ ਕੀਤਾ ਤੇ ਇਸ ਤੋਂ ਬਾਅਦ ਹੀ ਟ੍ਰੇਨ ਨੂੰ ਅੱਗੇ ਜਲੰਧਰ ਸਿਟੀ ਤੇ ਅੰਮ੍ਰਿਤਸਰ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਉਮੀਦ ਹੈ ਕਿ ਬੁੱਧਵਾਰ ਨੂੰ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਆਮ ਵਾਂਗ ਹੋ ਜਾਵੇਗੀ। ਰੇਲਵੇ ਟ੍ਰੈਕ ਦਾ ਨਿਰੀਖਣ ਕਰ ਰਿਹਾ ਹੈ, ਉਸ ਤੋਂ ਬਾਅਦ ਜੰਮੂ ਤਵੀ ਰੂਟ ਨੂੰ ਵੀ ਬਹਾਲ ਕਰ ਦਿੱਤਾ ਜਾਵੇਗਾ।

ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਅੰਦੋਲਨ ਕਾਰਨ ਅੰਮ੍ਰਿਤਸਰ ਅਤੇ ਜੰਮੂ ਤਵੀ ਵਾਇਆ ਮੁਰਾਦਾਬਾਦ ਜਾਣ ਵਾਲੀਆਂ ਕਈ ਐਕਸਪ੍ਰੈਸ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਸਹਾਇਕ ਕਮਰਸ਼ੀਅਲ ਮੈਨੇਜਰ ਪੀ.ਐਸ.ਬਘੇਲ ਨੇ ਦੱਸਿਆ ਕਿ ਬੁੱਧਵਾਰ ਤੋਂ ਬੇਗਮਪੁਰਾ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਅੰਮ੍ਰਿਤਸਰ-ਨਿਊ ਜਲਪਾਈ ਗੁੜੀ ਐਕਸਪ੍ਰੈਸ, ਜਨਸੇਵਾ ਐਕਸਪ੍ਰੈਸ, ਸਿਆਲਦਾਹ ਐਕਸਪ੍ਰੈਸ, ਲੋਹਿਤ ਐਕਸਪ੍ਰੈਸ, ਪੰਜਾਬ ਮੇਲ ਅਤੇ ਹੋਰ ਟਰੇਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 9 ਦਸੰਬਰ ਨੂੰ ਰੇਲ ਗੱਡੀਆਂ ਰਵਾਨਾ ਹੋਣਗੀਆਂ।

ਇਨ੍ਹਾਂ ਵਿੱਚ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ (12030), ਅੰਮ੍ਰਿਤਸਰ-ਨਵੀਂ ਦਿੱਲੀ ਸੁਪਰਫਾਸਟ (12460), ਅੰਮ੍ਰਿਤਸਰ-ਬਾਂਦਰਾ ਟਰਮੀਨਸ (12926), ਅੰਮ੍ਰਿਤਸਰ-ਨਵੀਂ ਜਲਪਾਈਗੁੜੀ (04654), ਅੰਮ੍ਰਿਤਸਰ-ਜਯਾਨਗਰ (14650), ਅੰਮ੍ਰਿਤਸਰ-ਨਵੀਂ ਦਿੱਲੀ (12498) ਸ਼ਾਮਲ ਹਨ। ), ਅੰਮ੍ਰਿਤਸਰ-ਚੰਡੀਗੜ੍ਹ (12412), ਅੰਮ੍ਰਿਤਸਰ-ਹਾਵੜਾ (13006), ਅੰਮ੍ਰਿਤਸਰ-ਮੁੰਬਈ (12904), ਅੰਮ੍ਰਿਤਸਰ-ਸਹਰਸਾ (15212), ਅੰਮ੍ਰਿਤਸਰ-ਦੇਹਰਾਦੂਨ (14632), ਅੰਮ੍ਰਿਤਸਰ-ਵਿਸ਼ਾਖਾਪਟਨਮ (20808) ਅੰਮ੍ਰਿਤਸਰ।

ਇਨ੍ਹਾਂ ਟਰੇਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ

ਗਰੀਬ ਰੱਥ (12204), ਅੰਮ੍ਰਿਤਸਰ-ਨਾਂਦੇੜ (12716), ਅੰਮ੍ਰਿਤਸਰ-ਨਵੀਂ ਦਿੱਲੀ (12014), ਅੰਮ੍ਰਿਤਸਰ-ਚੰਡੀਗੜ੍ਹ (12242), ਅੰਮ੍ਰਿਤਸਰ-ਮੁੰਬਈ (11058), ਅੰਮ੍ਰਿਤਸਰ-ਜੈਨਗਰ (04652) ਰੇਲਗੱਡੀ ਅੰਮ੍ਰਿਤਸਰ ਤੋਂ ਸਹਰਸਾ ਤੱਕ ਨਹੀਂ ਚੱਲੇਗੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਧਰਨਾ ਹਟਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਬੈਠਕ ਕਰ ਕੇ ਉਨ੍ਹਾਂ ਦੀਆਂ ਮੰਗਾਂ ਇਕ ਹਫ਼ਤੇ ’ਚ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਚਾਰ ਜਨਵਰੀ ਤਕ ਮੁਲਤਵੀ ਕੀਤਾ ਗਿਆ ਹੈ ਤੇ ਸਰਕਾਰ ਦੀ ਨੀਅਤ ਦੇਖੀ ਜਾਵੇਗੀ। ਜੇਕਰ ਇਨ੍ਹਾਂ ਸੱਤ ਦਿਨਾਂ ’ਚ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਮੁਡ਼ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਟ੍ਰੇਨਾਂ ਬੰਦ ਹੋਣ ਨਾਲ ਯਾਤਰੀਆਂ ਨੂੰ ਹੋਈ ਪਰੇਸ਼ਾਨੀ ’ਤੇ ਅਫਸੋਸ ਪ੍ਰਗਟਾਇਆ।

ਮੁੱਖ ਮੰਤਰੀ ਨਾਲ ਹੋਈ ਬੈਠਕ ’ਚ ਕਿਸਾਨਾਂ ਨੇ ਬਾਸਮਤੀ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਕਪਾਹ ਦੀ ਤਰਜ਼ ’ਤੇ 17 ਹਜ਼ਾਰ ਰੁਪਏ ਪ੍ਰਤੀ ਏਕਡ਼ ਕਰਨ ਦੀ ਮੰਗ ਕੀਤੀ। ਸਾਊਣੀ ਦੀ ਫ਼ਸਲ ਦੌਰਾਨ ਹੋਈ ਗਡ਼ੇਮਾਰੀ ਨਾਲ ਬਾਸਮਤੀ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਦੋਵੇਂ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਪੁਲਿਸ ਤੇ ਆਰਪੀਐੱਫ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸਾਂ ਨੂੰ ਵਾਪਸ ਲੈਣ, ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੁੰ ਨੌਕਰੀ ਤੇ ਮੁਆਵਜ਼ਾ ਦੇਣ ਤੇ ਉਨ੍ਹਾਂ ਦਾ ਕਰਜ਼ ਮਾਫ਼ ਕਰਨ, ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਵਾਲੇ ਹੱਕ ਦੇਣ ਵਰਗੇ ਮੁੱਦਿਆਂ ’ਤੇ ਲੰਬੀ ਗੱਲ ਹੋਈ ਤੇ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ।

Leave a Reply

Your email address will not be published. Required fields are marked *