ਪਟਿਆਲਾ ਦੇ ਮੇਅਰ ਦੀ ਜਾਵੇਗੀ ਕੁਰਸੀ! 42 ਕੌਂਸਲਰਾਂ ਨੇ ਮੇਅਰ ਨੂੰ ਭੇਜਿਆ
1 min read
ਸ਼ਹਿਰ ਦਾ ਮੇਅਰ ਬਦਲਣ ਨੂੰ ਲੈ ਕੇ ਵੀਰਵਾਰ ਦਾ ਦਿਨ ਗਹਿਮਾ ਗਹਿਮੀ ਵਾਲਾ ਰਿਹਾ। ਇਕ ਪਾਸੇ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਕੋਲ ਕੌਂਸਲਰਾਂ ਦੀ ਇਕੱਤਰਤਾ ਹੋਈ ਤਾਂ ਦੂਸਰੇ ਪਾਸੇ ਪਟਿਆਲਾ ਮੋਤੀ ਮਹਿਲ ਵਿਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਕਾਂਗਰਸੀ ਕੌਂਸਲਰਾਂ ਦਾ ਆਉਣਾ ਜਾਣਾ ਲੱਗਿਆ ਰਿਹਾ। ਫਿਲਹਾਲ ਸੰਜੀਵ ਸ਼ਰਮਾ ਬਿਟੂ ਨੂੰ ਮੇਅਰ ਬਣਾਈ ਰੱਖਣ ਜਾਂ ਬਦਲਣ ਲਈ ਦੋਹਾਂ ਧਿਰਾਂ ਕੋਲ ਬੁਹਮਤ ਸਾਬਤ ਕਰਨ ’ਤੇ ਲੱਗੀਆਂ ਹੋਈਆਂ ਹਨ। ਜਿਸਦੇ ਚੱਲਦਿਆਂ 42 ਕੌਂਸਲਰਾਂ ਵਲੋਂ ਆਪਣੇ ਹਸਤਾਖਰਾਂ ਵਾਲਾ ਪੱਤਰ ਦੇ ਕੇ ਸੰਜੀਵ ਸ਼ਰਮਾ ਬਿੱਟੂ ਨੂੰ ਜਨਰਲ ਹਾਊਸ ਬਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਬਹੁਮਤ ਸਾਬਤ ਕੀਤਾ ਜਾ ਸਕੇ।
ਬੁਧਵਾਰ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਚੰਡੀਗੜ੍ਹ ਵਿਖੇ ਕੌਂਸਲਰਾਂ ਦੀ ਮੀਟਿੰਗ ਸੱਦੀ ਗਈ। ਇਸੇ ਦੌਰਾਨ ਹੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਵੀ ਕੌਂਸਲਰਾਂ ਨੂੰ ਮੋਤੀ ਮਹਿਲ ਵਿਚ ਪੁੱਜਣ ਦਾ ਸੱਦਾ ਦੇ ਦਿੱਤਾ ਗਿਆ। ਸਵੇਰੇ ਨੂੰ ਪਟਿਆਲਾ ਦਿਹਾਤੀ ਤੇ ਸ਼ਹਿਰੀ ਹਲਕੇ ਦੇ ਵੱਡੀ ਗਿਣਤੀ ਕੌਂਸਲਰ ਚੰਡੀਗੜ੍ਰ ਕੈਬਨਿਟ ਮੰਤਰੀ ਕੋਲੀ ਪੁੱਜ ਗਏ ਜਿਥੇ ਇਨਾਂ ਵਲੋਂ ਪੰਜਾਬ ਕਾਂਗਰਸ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁੱਜੇ ਕੌਂਸਲਰਾਂ ਵਲੋਂ ਆਪਣੀ ਗਿਣਤੀ 42 ਹੋਣ ਦਾ ਦਾਵਾ ਕੀਤਾ ਗਿਆ। ਦੂਸਰੇ ਪਾਸੇ ਪ੍ਰਨੀਤ ਕੌਰ ਕੋਲ ਪੁੱਜੇ ਕੌਂਸਲਰਾਂ ਵਲੋਂ ਵੀ ਮੇਅਰ ਕੋਲ ਬਹੁਮਤ ਹੋਣ ਦੀ ਗੱਲ ਕਹੀ ਗਈ ਹੈ। ਮੇਅਰ ਨੂੰ ਜਨਰਲ ਹਾਊਸ ਬੁਲਾ ਕੇ ਬਹੁਮਤ ਸਾਬਤ ਕਰਨ ਦੀ ਮੰਗ ਕਰਨ ਵਾਲੇ 40 ਤੋਂ ਵੱਧ ਕੌਂਸਲਰਾਂ ਵਿਚ ਸੀਨੀਅਰ ਡਿਪਟੀ ਮੇਅਰ ਯੋਗਜਿੰਦਰ ਸਿੰਘ ਯੋਗੀ ਵੀ ਮੋਜੂਦ ਹਨ। ਜਿਨਾਂ ਵਲੋਂ ਬੀਤੇ ਦਿਨਾਂ ਤੋਂ ਲਗਾਤਾਰ ਕੈਬਨਿਟ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਪਟਿਆਲਾ ਨਗਰ ਨਿਗਮ ਦੇ ਕੌਂਸਲਰਾਂ ਦੀ ਗਿਣਤੀ ਤੇ ਝਾਤ ਮਾਰੀਏ ਤਾਂ ਪਟਿਆਲਾ ਸਹਿਰੀ ਹਲਕੇ ‘ਚ 32 ਕੌਂਸਲਰ ਆਉਦੇ ਹਨ, ਜਿਨਾ ਵਿਚ 31 ਕਾਂਗਰਸ ਅਤੇ 1 ਅਕਾਲੀ ਦਲ ਨਾਲ ਸਬੰਧ ਰੱਖਦਾ ਹੈ। ਅੱਜ ਇਨਾ ਵਿਚੋਂ 14 ਕੌਂਸਲਰ ਚੰਡੀਗੜ ਮੀਟਿੰਗ ‘ਚ ਹਾਜਰ ਰਹੇ। ਉਧਰ ਪਟਿਆਲਾ ਦਿਹਾਤੀ ਹਲਕੇ ਵਿਚ 26 ਕੌਂਸਲਰ ਆਊਦੇ ਹਨ। ਜਦਕਿ 2 ਕੌਸਲਰ ਵਾਰਡਾਂ ਹਲਕਾ ਸਨੌਰ ਵਿਚ ਆ ਗਏ ਹਨ ਹਨ, ਇਹ ਦੋਵੇਂ ਕੌਂਸਲਰ ਹਾਲ ਦੀ ਘੜੀ ਮੌਜੂਦਾ ਮੇਅਰ ਦੇ ਹੱਕ ਵਿਚ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨੀ ਵੀ ਇਸ ਮਾਮਲੇ ਨੂੰ ਲੈ ਕੇ 2 ਵੱਖ-ਵੱਖ ਉਚ ਪੱਧਰੀ ਬੈਠਕਾਂ ਹੋਈਆਂ ਸਨ। ਇਨਾ ਵਿਚ ਇਕ ਬੈਠਕ ਚੰਡੀਗੜ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਵਿਖੇ ਹੋਈ ਸੀ, ਜਿਸ ਦੀ ਅਗਵਾਈ ਪ੍ਰਨੀਤ ਕੌਰ ਨੇ ਕੀਤੀ ਸੀ। ਜਦਕਿ ਦੂਜੀ ਬੈਠਕ ਪਟਿਆਲਾ ਵਿਖੇ ਹੋਈ ਸੀ, ਜਿਸ ਦੀ ਅਗਵਾਈ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤੀ ਸੀ। ਸੂਤਰਾ ਨੇ ਜਾਣਕਾਰੀ ਦਿੱਤੀ ਸੀ ਕਿ ਸਿਸਵਾਂ ਫਾਰਮ ਤੇ ਹੋਈ ਬੈਠਕ ਵਿਚ 8-9 ਕੌਂਸਲਰ ਜਦਕਿ ਬ੍ਰਹਮ ਮਹਿੰਦਰਾ ਦੀ ਰਿਹਾਇਸ ਤੇ ਹੋਈ ਬੈਠਕ ਵਿਚ 12 ਤੋਂ 15 ਕੌਂਸਲਰ ਸ਼ਹਿਰੀ ਦੇ ਮੌਜੂਦ ਰਹੇ ਸਨ।
