September 26, 2021

Aone Punjabi

Nidar, Nipakh, Nawi Soch

ਪਟਿਆਲਾ ਦੇ ਵਿਚ ਪਹੁੰਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਰਕਰਾਂ ਦੇ ਨਾਲ ਕੀਤੀ ਮੀਟਿੰਗ

1 min read
ਖਦੇਵ ਸਿੰਘ ਢੀਂਡਸਾ ਨੇ ਗਲਬਾਤ ਕਰਦੇ ਹੋਏ ਆਖਿਆ ਕਿ ਸ਼੍ਰੋਮਣੀ ਕਮੇਟੀ ਗੁਲਾਮ ਹੈ ਜਿਸ ਨੂੰ ਆਜ਼ਾਦ ਕਰਵਾਉਣ ਲਈ 2022 ਦੀ ਚੁਨਾਵ ਲੜੀ ਜਾਵੇਗੀ ਇਸ ਤੋਂ ਇਲਾਵਾ ਐਸ.ਜੀ.ਪੀ.ਸੀ ਦੇ ਸਕੂਲ ਕਾਲਜ ਸਾਰੇ ਹੀ ਘਾਟੇ ਵਿੱਚ ਜਾ ਰਹੇ ਹਨ ਜਿਨ੍ਹਾਂ ਨੂੰ ਆਜ਼ਾਦ ਕਰਵਾ ਕੇ ਅੱਗੇ ਵਧਾਇਆ ਜਾਵੇਗਾ ਬਹੁਤ ਜਾਦਾ ਘਪਲੇਬਾਜ਼ੀ ਐਸਜੀਪੀਸੀ ਦੇ ਸਕੂਲ ਕੋਲ ਜਾਂਦੇ ਵਿਚ ਕੀਤੀ ਜਾ ਰਹੀ ਹੈ ਜਿਸ ਨੂੰ ਭਾਵੇਂ ਦੂਰ ਕੀਤਾ ਜਾਵੇਗਾ 


ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਡੈਮੋਕ੍ਰੇਟਿਕ ਪਾਰਟੀ ਨਹੀਂ ਰਿਹਾ ਕਿਉਂਕਿ ਉਥੇ ਹੁਣ ਵਰਕਿੰਗ ਕਮੇਟੀ ਨਹੀਂ ਹੈ ਕਿਉਂਕਿ ਹੁਣ ਸੁਖਬੀਰ ਸਿੰਘ ਬਾਦਲ ਆਪਣੀ ਹਰ ਥਾਂ ਤੇ ਆਪਣੇ ਆਪ ਹੀ ਸਾਰੇ ਵਰਕਰਾਂ ਨੂੰ ਅਤੇ ਲੀਡਰਾਂ ਨੂੰ ਡਿਕਲੇਅਰ ਕਰ ਰਿਹਾ ਹੈ ਇਸ ਕਰਕੇ ਅਸੀਂ ਉਸ ਪਹਿਲਾਂ ਹੋਏ ਸੀ ਉਸ ਦੀ ਪਾਰਟੀ ਤੋਂ ਹੁਣ ਡਿਕਟੇਟਰਸ਼ਿਪ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੋ ਚੁੱਕਿਆ ਹੈ 2022 ਦੀ ਚੋਣਾਂ ਲੜ ਕੇ ਇਸ ਨੂੰ ਵੀ ਅਜ਼ਾਦ ਕਰਵਾਇਆ ਜਾਵੇਗਾ


ਸੁਖਦੇਵ ਸਿੰਘ ਢੀਂਡਸਾ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਨਵਜੋਤ ਸਿੰਘ ਸਿੱਧੂ ਇਕ ਬਹੁਤ ਹੀ ਸੋਹਣਾ ਚਿਹਰਾ ਹੈ ਜੋ ਕਿ ਅੱਗੇ ਆਉਣਾ ਚਾਹੀਦਾ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਖਰਾਬ ਕਰ ਰਿਹਾ ਹੈ ਇਸ ਕਰਕੇ ਮੈਂ ਆਪਣੇ ਵੱਲੋਂ ਅਪੀਲ ਕਰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਆਪਣਾ ਭਵਿੱਖ ਨਾਲ ਖ਼ਰਾਬ ਕਰੇ ਕਾਂਗਰਸ ਪਾਰਟੀ ਛੱਡ ਕੇ ਅੱਗੇ ਵਧੇ ਕਿਉਂਕਿ ਲੋਗ ਨਵਜੋਤ ਸਿੰਘ ਸਿੱਧੂ ਨੂੰ ਦਿਲੋਂ ਪਿਆਰ ਕਰਦੇ ਹਨ ਅਤੇ ਅੱਗੇ ਆਉਣਾ ਦੇਖਣਾ ਜਾਂਦੇ ਹਨ ਉਹ ਆਪਣਾ ਕਾਂਗਰਸ ਪਾਰਟੀ ਵਿਚ ਰਹਿ ਕੇ ਜੀਵਨ ਖ਼ਰਾਬ ਕਰ ਰਹੇ ਹਨ


ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਲਈ ਫੈਸਲਾ ਕੀਤਾ ਗਿਆ ਹੈ ਸ੍ਰੀ ਸਫ਼ਰ ਦਾ ਇਹ ਬਹੁਤ ਹੀ ਵਧੀਆ ਗੱਲ ਹੈ ਲੇਕਿਨ ਹੁਣ ਸਬਸਿਡੀਆਂ ਬੰਦ ਹੋ ਜਾਣਗੀਆਂ ਕਿਉਂਕਿ ਪਹਿਲਾਂ ਹੀ ਸਰਕਾਰ ਕੋਲ ਪੈਸਾ ਨਹੀਂ ਹੈ ਤੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਘਾਟੇ ਵਿੱਚ ਜਾਵੇਗੀ ਜਿਸ ਤੋਂ ਬਾਅਦ ਸਰਕਾਰ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰੇਗੀ 


ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ 2022 ਦੀ ਇਲੈਕਸ਼ਨ ਪੂਰੇ ਪੰਜਾਬ ਭਰ ਵਿੱਚੋਂ ਸਾਡੇ ਵਰਕਰ ਲੜਾਂਗੇ ਅਤੇ ਜਿੱਤਾਂਗੇ ਵੀ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਸਾਡੇ ਵੱਲੋਂ ਕਿਸਾਨੀ ਜੀਵਨ ਦੇ ਨਾਲ ਬਹੁਤ ਹਿਮਾਇਤ ਹੈ ਤੇ ਹਰ ਪਾਰਟੀ ਹੀ ਬੀਜੇਪੀ ਅਤੇ ਕਾਂਗਰਸ ਦੀ ਗੱਲ ਕਰਾਂਗੇ ਤਾਂ ਇਹ ਕਿਸਾਨਾਂ ਦੇ ਵਿਰੋਧੀ ਹਨ ਅਤੇ ਕਿਸਾਨਾਂ ਤੋਂ ਮੁਨਾਫਾ ਕਮਾਉਣ ਨੂੰ ਫਿਰਦੇ ਹਨ

Leave a Reply

Your email address will not be published. Required fields are marked *