January 30, 2023

Aone Punjabi

Nidar, Nipakh, Nawi Soch

ਪਟਿਆਲਾ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਸੜਕਾਂ ਦੇ ਟੋਏ ਮਿੱਟੀ ਨਾਲ ਭਰੇ

1 min read

 ਪੰਜਾਬੀ ਯੂਨੀਵਰਸਿਟੀ ਦੇ ਵਿੱਚ  ਸਟੂਡੈਂਟ ਸੰਸਥਾ ਸੈਫ਼ੀ ਦੇ ਵੱਲੋ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਜਿਸਦੇ ਤਹਿਤ   ਵਿਦਿਆਰਥੀਆਂ ਨੇ ਟੁੱਟੀਆਂ ਸੜਕਾਂ ਦੇ  ਵਿੱਚ ਪਏ ਟੋਏ ਮਿੱਟੀ ਦੇ ਨਾਲ ਭਰ ਕੇ ਕਿਹਾ ਕਿ ਸ਼ਾਇਦ ਕੱਲ ਨੂੰ ਮੁਖਮੰਤਰੀ ਸੜਕਾਂ ਦੀ  ਤਰਸਯੋਗ ਹਾਲਤ ਦੇਖ ਕੇ  ਇਨ੍ਹਾਂ ਦੀ ਮੁਰੰਮਤ ਵਾਸਤੇ ਕੋਈ ਗ੍ਰਾੰਟ ਦਾ ਐਲਾਨ ਕਰ ਦੇਣਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੜਕਾਂ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਯੂਨੀਅਨ ਦੇ ਵਿਦਿਆਰਥੀਆਂ ਵਲੋਂ ਟੁੱਟੀਆਂ ਸੜਕਾਂ ਦੇ ਖੱਡਿਆਂ ਨੂੰ ਮਿੱਟੀ ਨਾਲ ਭਰਿਆ ਗਿਆ । ਇਸ ਮੌਕੇ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆਂ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਗਰਸ ਸਰਕਾਰ ਦੇ ਸਮੇਂ ਯੂਨੀਵਰਸਿਟੀ ਦੀ ਕੋਈ ਵੀ ਸੜਕ ਨਵੀਂ ਨਹੀਂ ਬਣੀ ਨਾ ਹੀ ਮੁਰੰਮਤ ਹੋਈ। ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਦੀ ਖਸਤਾ ਹਾਲਤ ਵਾਂਗ ਸੜਕਾਂ ਦੀ ਵੀ ਖਸਤਾ ਹਾਲਤ ਹੋ ਗਈ ਹੈ।

ਸੈਫ਼ੀ ਵੱਲੋਂ ਸੜਕਾਂ ਉੱਤੇ ਖੱਡਿਆਂ ਨੂੰ ਪੂਰਨ ਲਈ ਮਿੱਟੀ ਪਾਉਣ ਦੀ ਮੁਹਿੰਮ ਸੁਰੂ ਕੀਤੀ ਗਈ ਹੈ। ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਕੋਲ ਸੜਕਾਂ ਅਤੇ ਹੋਸਟਲਾਂ ਦੀ ਮੁਰੰਮਤ ਲਈ15 ਕਰੋੜ ਦੀ ਗਰਾਂਟ ਆਈ ਸੀ ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵਰਤੋਂ ਨਾ ਹੋਣ ਕਰਕੇ ਗਰਾਂਟ ਵਾਪਿਸ ਚਲੀ ਗਈ। ਵਾਇਸ ਚਾਂਸਲਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਕਿ ਆਖਿਰਕਾਰ ਗਰਾਂਟ ਨਾ ਵਰਤੇ ਜਾਣ ਦਾ ਕਾਰਣ ਕੀ ਸੀ? ਕਿਹੜੇ ਅਧਿਕਾਰੀਆਂ ਦੀ ਗਲਤੀ ਕਰਕੇ ਇਹ ਹੋਇਆ ਇਸਦੀ ਕੋਈ ਜਾਂਚ ਨਹੀਂ ਹੋਈ ਯਾਦੂ ਨੇ ਕਿਹਾ ਅੱਜ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਦੀ ਫੇਰੀ ਹੈ ਉਹ ਯੂਨੀਵਰਸਿਟੀ ਦੀ ਖਸਤਾ ਹਾਲਤ ਦੇ ਨਾਲ ਸੜਕਾਂ ਵੱਲ ਵੀ ਧਿਆਨ ਦੇਣ ਜੋ ਪ੍ਰਤੀ ਦਿਨ ਘਟਨਾਵਾਂ ਦਾ ਕਾਰਣ ਬਣਦੀਆਂ ਹਨ। ਇਸ ਮੌਕੇ ਜਸ਼ਨ ਚੀਮਾ,  ਸਨੀ ਰੰਧਾਵਾ,ਮਨਦੀਪ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ, ਕੇਵਲ ਸਿੰਘ ,ਅਮਨ ਆਦਿ ਮੌਜੂਦ ਸਨ।

ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ  ਸਟੂਡੈਂਟ ਸੰਸਥਾ ਸੈਫ਼ੀ ਦੇ ਵੱਲੋ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਜਿਸਦੇ ਤਹਿਤ   ਵਿਦਿਆਰਥੀਆਂ ਨੇ ਟੁੱਟੀਆਂ ਸੜਕਾਂ ਦੇ  ਵਿੱਚ ਪਏ ਟੋਏ ਮਿੱਟੀ ਦੇ ਨਾਲ ਭਰ ਕੇ ਕਿਹਾ ਕਿ ਸ਼ਾਇਦ ਕੱਲ ਨੂੰ ਮੁਖਮੰਤਰੀ ਸੜਕਾਂ ਦੀ  ਤਰਸਯੋਗ ਹਾਲਤ ਦੇਖ ਕੇ  ਇਨ੍ਹਾਂ ਦੀ ਮੁਰੰਮਤ ਵਾਸਤੇ ਕੋਈ ਗ੍ਰਾੰਟ ਦਾ ਐਲਾਨ ਕਰ ਦੇਣਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੜਕਾਂ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਯੂਨੀਅਨ ਦੇ ਵਿਦਿਆਰਥੀਆਂ ਵਲੋਂ ਟੁੱਟੀਆਂ ਸੜਕਾਂ ਦੇ ਖੱਡਿਆਂ ਨੂੰ ਮਿੱਟੀ ਨਾਲ ਭਰਿਆ ਗਿਆ ਇਸ ਮੌਕੇ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆਂ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਗਰਸ ਸਰਕਾਰ ਦੇ ਸਮੇਂ ਯੂਨੀਵਰਸਿਟੀ ਦੀ ਕੋਈ ਵੀ ਸੜਕ ਨਵੀਂ ਨਹੀਂ ਬਣੀ ਨਾ ਹੀ ਮੁਰੰਮਤ ਹੋਈ। ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਦੀ ਖਸਤਾ ਹਾਲਤ ਵਾਂਗ ਸੜਕਾਂ ਦੀ ਵੀ ਖਸਤਾ ਹਾਲਤ ਹੋ ਗਈ ਹੈ।

ਸੈਫ਼ੀ ਵੱਲੋਂ ਸੜਕਾਂ ਉੱਤੇ ਖੱਡਿਆਂ ਨੂੰ ਪੂਰਨ ਲਈ ਮਿੱਟੀ ਪਾਉਣ ਦੀ ਮੁਹਿੰਮ ਸੁਰੂ ਕੀਤੀ ਗਈ ਹੈ। ਯਾਦੂ ਨੇ ਕਿਹਾ ਕਿ ਯੂਨੀਵਰਸਿਟੀ ਕੋਲ ਸੜਕਾਂ ਅਤੇ ਹੋਸਟਲਾਂ ਦੀ ਮੁਰੰਮਤ ਲਈ15 ਕਰੋੜ ਦੀ ਗਰਾਂਟ ਆਈ ਸੀ ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵਰਤੋਂ ਨਾ ਹੋਣ ਕਰਕੇ ਗਰਾਂਟ ਵਾਪਿਸ ਚਲੀ ਗਈ। ਵਾਇਸ ਚਾਂਸਲਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਕਿ ਆਖਿਰਕਾਰ ਗਰਾਂਟ ਨਾ ਵਰਤੇ ਜਾਣ ਦਾ ਕਾਰਣ ਕੀ ਸੀ? ਕਿਹੜੇ ਅਧਿਕਾਰੀਆਂ ਦੀ ਗਲਤੀ ਕਰਕੇ ਇਹ ਹੋਇਆ ਇਸਦੀ ਕੋਈ ਜਾਂਚ ਨਹੀਂ ਹੋਈ ਯਾਦੂ ਨੇ ਕਿਹਾ ਅੱਜ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਦੀ ਫੇਰੀ ਹੈ ਉਹ ਯੂਨੀਵਰਸਿਟੀ ਦੀ ਖਸਤਾ ਹਾਲਤ ਦੇ ਨਾਲ ਸੜਕਾਂ ਵੱਲ ਵੀ ਧਿਆਨ ਦੇਣ ਜੋ ਪ੍ਰਤੀ ਦਿਨ ਘਟਨਾਵਾਂ ਦਾ ਕਾਰਣ ਬਣਦੀਆਂ ਹਨ। ਇਸ ਮੌਕੇ ਜਸ਼ਨ ਚੀਮਾ,  ਸਨੀ ਰੰਧਾਵਾ,ਮਨਦੀਪ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ, ਕੇਵਲ ਸਿੰਘ ,ਅਮਨ ਆਦਿ ਮੌਜੂਦ ਸਨ।

Leave a Reply

Your email address will not be published. Required fields are marked *