ਪਠਾਨਕੋਟ ‘ਚ ਆਰਮੀ ਕੈਂਪ ਦੇ ਗੇਟ ਕੋਲ ਗ੍ਰਨੇਡ ਵਿਸਫੋਟ ਨਾਲ ਸਨਸਨੀ, ਜਾਂਚ ਜਾਰੀ
1 min read
ਪੰਜਾਬ ਦੇ ਪਠਾਨਕੋਟ ਵਿਚ ਸੋਮਵਾਰ ਸਵੇਰੇ ਆਰਮੀ ਕੈਂਪ ਨੇੜੇ ਇਕ ਗ੍ਰਨੇਡ ਧਮਾਕਾ ਹੋਇਆ। ਇਹ ਧਮਾਕਾ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਨੇੜੇ ਹੋਇਆ। ਇਸ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਤੇ ਸਨਸਨੀ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਠਾਨਕੋਟ ਦੇ ਐੱਸਐੱਸਪੀ ਪੁਲਿਸ ਟੀਮ ਨਾਲ ਪਹੁੰਚੇ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗ੍ਰਨੇਡ ਕਿਸ ਨੇ ਸੁੱਟਿਆ।
