ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਫਿਰ ਤੋਂ ਚ ਜਾਮ ਕਰਨ ਦੀ ਚਿਤਾਵਨੀ
1 min read
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਪੰਜਾਬ ਭਰ ਚ ਅੱਜ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਡਿੱਪੂਆਂ ਵਿਖੇ ਗੇਟ ਰੈਲੀਆਂ ਕੀਤੀਆਂ ਗਈਆਂ।ਇਸੇ ਦੇ ਤਹਿਤ ਬਟਾਲਾ ਡਿਪੂ ਵਿਖੇ ਵੀ ਇਹਨਾਂ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾ ਨੂੰ ਲੈਕੇ ਅਵਾਜ ਬੁਲੰਦ ਕਰਦੇ ਹੋਏ ਇਹਨਾਂ ਮੁਲਾਜ਼ਿਮ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਜੋ ਵਾਅਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਚ ਆਈ ਸੀ ਉਸ ਤੋਂ ਉਹ ਮੁਕਰ ਰਹੀ ਹੈ ਅਤੇ ਉਹਨਾਂ ਦੇ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਨੂੰ ਛੱਡ ਉਲਟ ਆਊਟਸੌਰਸ ਤੇ ਭਰਤੀ ਕਰ ਰਹੀ ਹੈ। ਜਿਸ ਦੇ ਵਿਰੋਧ ਚ ਉਹਨਾਂ ਵਲੋਂ ਆਉਣ ਵਾਲੇ ਦਿਨਾਂ ਚ ਪੰਜਾਬ ਭਰ ਚ ਪੂਰਨ ਤੌਰ ਤੇ ਟ੍ਰਾੰਸਪੋਰਟ ਬੰਦ ਕਰ ਮੁਕੰਮਲ ਹੜਤਾਲ ਕੀਤੀ ਜਾਵੇਗੀ |

ਇਸ ਦੇ ਨਾਲ ਹੀ ਸਰਕਾਰ ਖਿਲਾਫ ਜੰਮਕੇ ਨਾਰੇਬਾਜੀ ਕਰਦੇ ਇਹਨਾਂ ਮੁਲਾਜਿਮਾ ਦਾ ਕਹਿਣਾ ਸੀ ਕਿ ਉਹਨਾਂ ਦੀਆ ਲੰਬੇ ਸਮੇ ਤੋਂ ਲਟਕ ਰਹੀਆਂ ਮੰਗਾ ਪ੍ਰਤੀ ਸਰਕਾਰ ਵਲੋਂ ਕੋਈ ਸੰਜ਼ੀਦਗੀ ਨਹੀਂ ਦਿਖਾਈ ਜਾ ਰਹੀ ਹੈ , ਇਸੇ ਦੇ ਚਲਦੇ ਉਹਨਾਂ ਵਲੋਂ ਆਉਣ ਵਾਲੇ ਸਮੇ ਚ ਸੰਘਰਸ਼ ਤੇਜ਼ ਕਰਦੇ ਪੰਜਾਬ ਭਰ ਪੂਰਨ ਤੌਰ ਤੇ ਹੜਤਾਲ ਕੀਤੀ ਜਾਵੇਗੀ ਅਤੇ ਪੰਜਾਬ ਭਰ ਚ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ |