July 6, 2022

Aone Punjabi

Nidar, Nipakh, Nawi Soch

ਪਹਿਲੀ ਵਾਰ ਚੰਡੀਗੜ੍ਹ ’ਚ ਰਾਤ ਰੁਕਣਗੇ ਰਾਸ਼ਟਰਪਤੀ, PEC ਦੇ ਸ਼ਤਾਬਦੀ ਸਮਾਗਮ ’ਚ ਕਰਨਗੇ ਸ਼ਿਰਕਤ

1 min read

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਚੰਡੀਗਡ਼੍ਹ ’ਚ ਆਉਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਦੇ ਸ਼ਤਾਬਦੀ ਸਮਾਗਮ ’ਚ ਸ਼ਿਰਕਤ ਕਰਨ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਚੰਡੀਗਡ਼੍ਹ ਆ ਰਹੇ ਹਨ। ਪਤਨੀ ਸਮੇਤ ਚੰਡੀਗਡ਼੍ਹ ਆ ਰਹੇ ਰਾਸ਼ਟਰਪਤੀ 16 ਨਵੰਬਰ ਦੀ ਰਾਤ ਸਿਟੀ ਬਿਊਟੀਫੁਲ ’ਚ ਹੀ ਰੁਕਣਗੇ। ਪੰਜਾਬ ਰਾਜ ਭਵਨ ’ਚ ਉਨ੍ਹਾਂ ਦੇ ਠਹਿਰਣ ਲਈ ਵਿਸ਼ੇਸ਼ ਕਮਰੇ ਤਿਆਰ ਕਰਵਾਏ ਜਾ ਰਹੇ ਹਨ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਦੇ ਲਈ ਖਾਸ ਦਿਸ਼ਾ-ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਹਨ। ਰਾਸ਼ਟਰਪਤੀ ਦੀ ਮੇਜ਼ਬਾਨੀ ’ਚ ਕੋਈ ਕਸਰ ਨਾ ਰਹੇ, ਇਸ ਦੇ ਲਈ ਅਧਿਕਾਰੀਆਂ ਨਾਲ ਚਰਚਾ ਕਰ ਰਹੇ ਹਨ। ਰਾਸ਼ਟਰਪਤੀ ਕੋਵਿੰਦ ਚੰਡੀਗਡ਼੍ਹ ’ਚ ਦੂਜੀ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ 27 ਫਰਵਰੀ 2018 ਨੂੰ ਐੱਮਸੀਐੱਮ ਡੀਏਵੀ ਕਾਲਜ ਦੇ ਗੋਲਡਨ ਜੁਬਲੀ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ ਪਰ ਪਹਿਲੀ ਵਾਰ ਉਹ ਹੁਣ ਰਾਤ ਨੂੰ ਚੰਡੀਗਡ਼੍ਹ ’ਚ ਹੀ ਰੁਕਣਗੇ।

Leave a Reply

Your email address will not be published. Required fields are marked *