October 5, 2022

Aone Punjabi

Nidar, Nipakh, Nawi Soch

ਪਿੰਡ ਖੁੱਡੀਆ ਚ ਕਿਸਾਨਾਂ ਨੇ ਕਣਕ ਦੀ ਬੋਲੀ ਨੂੰ ਲੈ ਕੇ ਜਤਾਈ ਪ੍ਰੇਸ਼ਾਨੀ।

1 min read

ਪਿੰਡ ਖੁੱਡੀਆ ਚ ਕਿਸਾਨਾਂ ਨੇ ਕਣਕ ਦੀ ਬੋਲੀ ਨੂੰ ਲੈ ਕੇ ਜਤਾਈ ਪ੍ਰੇਸ਼ਾਨੀ।ਇਹ ਗੱਲ ਮਲੋਟ ਦੁੇ ਪਿੰਡ ਖੁੱਡੀਆਂ ਦੀ ਹੈ ਜਿੱਥੋ ਦੇ ਕਿਸਾਨਾ ਨੇ ਮੰਡੀ ਵਿੱਚ ਪਈ ਕਣਕ ਤੋ ਪ੍ਰੇਸ਼ਾਨ ਹੋ ਕੇ ਕਿਹਾ ਕਿ ਹਜੇ ਤੱਕ ਸਾਡੀ ਮੰਡੀ ਚ ਪਈ ਕਣਕ ਦੀ ਬੋਲੀ ਵੀ ਨਹੀ ਸ਼ੁੁਰੂ ਹੋਈ ਹੈ।ਉਹਨਾ ਵੱਲੋ ਇਹ ਵੀ ਕਿਹਾ ਗਿਆ ਕਿ ਮੰਡੀਆ ਦੇ ਵਿੱਚ ਪਾਣੀ ਦੇ ਨਲਕੇ ਲਗਵਾਏ ਗਏ ਹਨ ਜੋ ਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਹੈ ਹੀ ਨਹੀ।ਜਿਸ ਨਾਲ ਉਹਨਾ ਨੂੰ ਬਿਮਾਰੀ ਦਾ ਸ਼ਿਕਾਰ ਹੋਣ ਦਾ ਵੀ ਡਰ ਲੱਗ ਰਿਹਾ ਹੈ।ਉੱਧਰ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ਼ਮਸ਼ੇਰ ਸਿੰਗ ਦਾ ਵੀ ਮੰਨਣਾ ਹੈ ਕਿ ਖਰੀਦ ਦੇ ਵਿੱਚ ਦੇਰੀ ਹੋ ਰਹੀ ਹੈ।ਹੋਣ ਅਨਾਜ ਮੰਡੀ ਦੇ ਵਿੱਚ ਬੋਲੀ ਲਗਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੰਡੀ ਦੇ ਵਿੱਚ ਪੀਣ ਵਾਲੇ ਪਾਣੀ ਲਈ ਆਰੋ ਦਾ ਕੋਈ ਵੀ ਫੰਡ ਨਹੀ ਆਇਆ ਹੈ।

Leave a Reply

Your email address will not be published. Required fields are marked *