July 26, 2021

Aone Punjabi

Nidar, Nipakh, Nawi Soch

ਪਿੰਡ ਟਿਵਾਣਾ ਕਲਾ ਵਿਚ ਨਾਜਾਇਜ਼ ਸ਼ਰਾਬ ਫੜੇ ਜਾਣ ਤੋਂ ਬਾਅਦ ਦੋ ਧਿਰਾਂ ਵਿੱਚ ਪਿਆ ਖਿਲਾਰਾ

1 min read
ਪਿੰਡ ਟਿਵਾਣਾ ਕਲਾ ਵਿਚ  ਨਾਜਾਇਜ਼ ਸ਼ਰਾਬ ਫੜੇ ਜਾਣ  ਤੋਂ ਬਾਅਦ ਦੋ ਧਿਰਾਂ ਵਿੱਚ ਪਿਆ ਖਿਲਾਰਾ                           
 -2 ਧਿਰਾਂ   ਵਿੱਚ  ਚੱਲੇ ਇੱਟਾਂ ਰੋੜੇ ਦੋ ਜਣੇ ਜ਼ਖ਼ਮੀ  
ਦੋਵਾਂ ਧਿਰਾਂ ਦੇ ਵਿਅਕਤੀਆਂ ਨੇ ਇੱਕ ਦੂਜੇ ਦੇ ਘਰਾਂ ਵਿੱਚ ਕੀਤੀ ਭੰਨਤੋੜ  ਕਰਨ ਤੋਂ ਬਾਅਦ ਲਗਾਏ ਇੱਕ ਦੂਜੇ ਉੱਤੇ ਦੋਸ਼                    
ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ  ਮਾਮਲੇ ਦੀ ਤਫਤੀਸ਼ ਜਾਰੀ-ਏ ਐੱਸ ਆਈ ਮੁਖਤਿਆਰ ਸਿੰਘ   
 
ਜਲਾਲਾਬਾਦ, 5ਮਈ-ਨਸ਼ੇ ਤਸਕਰੀ ਵਿਚ ਇਲਾਕੇ ਦਾ ਸਭ ਤੋਂ ਬਦਨਾਮ ਪਿੰਡ ਟਿਵਾਣਾ ਕਲਾ ਵਿਚ ਬੀਤੇ ਦਿਨੀਂ ਨਜਾਇਜ਼ ਸ਼ਰਾਬ ਫੜੇ ਜਾਣ ਦੀ ਰੰਜਿਸ਼ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚ ਦੋ  ਪਿੰਡ  2 ਧਿਰਾਂ ਦਰਮਿਆਨ ਹੋਏ ਲੜਾਈ ਝਗੜੇ ’ਚ ਇੱਟਾਂ ਰੋੜੇ ਚੱਲਣ ਦੇ ਨਾਲ  2 ਵਿਅਕਤੀਆਂ ਦੇ ਜ਼ਖ਼ਮੀ ਹੋਏ ਹਨ ।ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਇਸ ਘਟਨਾ ਵਿੱਚ ਜ਼ਖ਼ਮੀ ਹੋਏ ਬਾਈ ਵਿਅਕਤੀਆਂ ਦੀ ਡਾ ਵਰੁਣ ਲੋ ਐਮਐਲ ਥਾਣਾ ਸਿਟੀ ਨੂੰ ਭੇਜਣ ਤੇ ਪੁਲਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ                                    
 
      
ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਥਾਣਾ ਸਿਟੀ ਜਲਾਲਾਬਾਦ ਦੇ ਏ.ਐੱਸ.ਆਈ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ’ਚ ਸ਼ਾਮਲ ਜ਼ਖ਼ਮੀਆਂ ਦੇ ਬਿਆਨ ਲੈਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Leave a Reply

Your email address will not be published. Required fields are marked *