January 30, 2023

Aone Punjabi

Nidar, Nipakh, Nawi Soch

ਪਿੰਡ ਦੇ ਮੁੰਡੇ ਨੇ ਨਾਬਾਲਿਗ ਲੜਕੀ ਨੂੰ ਹੋਟਲ ’ਚ ਲਿਜਾ ਕੇ ਬਣਾਏ ਸਰੀਰਕ ਸਬੰਧ, ਫਿਰ ਇਕੱਲੀ ਛੱਡ ਕੇ ਹੋਇਆ ਫਰਾਰ

1 min read

ਅੰਮਿ੍ਰਤਸਰ ਵਿਖੇ ਸਿਲਾਈ ਸਿੱਖਣ ਲਈ ਜਾਂਦੀ ਤਰਨਤਾਰਨ ਜ਼ਿਲ੍ਹੇ ਦੀ ਨਾਬਾਲਿਗ ਲੜਕੀ ਨੂੰ ਅੰਮਿ੍ਰਤਸਰ ਦੇ ਹੋਟਲ ਵਿਚ ਲਿਜਾ ਕੇ ਸਰੀਰਕ ਸਬੰਧ ਬਣਾਉਣ ਅਤੇ ਫਿਰ ਇਕੱਲੀ ਛੱਡ ਕੇ ਭੱਜ ਜਾਣ ਦੇ ਕਥਿਤ ਦੋਸ਼ ਹੇਠ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਲੜਕੀ ਦੇ ਪਿੰਡ ਦੀ ਹੀ ਇਕ ਮੁੰਡੇ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਹਾਲਾਂਕਿ ਉਸਦੀ ਹਾਲੇ ਤਕ ਗਿ੍ਰਫਤਾਰੀ ਨਹੀਂ ਹੋ ਸਕੀ।

17 ਸਾਲਾਂ ਦੀ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅੰਮਿ੍ਰਤਸਰ ਸਿਲਾਈ ਸਿੱਖਣ ਲਈ ਜਾਂਦੀ ਸੀ। ਪਿੰਡ ਤੋਂ ਬੱਸ ਰਾਹੀਂ ਉਹ ਜੰਡਿਆਲਾ ਗੁਰੂ ਪਹੁੰਚੀ ਜਿਥੋਂ ਉਸਨੇ ਅੰਮਿ੍ਰਤਸਰ ਜਾਣਾ ਸੀ। ਸਵੇਰੇ ਕਰੀਬ 11 ਵਜੇ ਉਸਦੇ ਦੇ ਪਿੰਡ ਦਾ ਮੁੰਡਾ ਅੰਮਿ੍ਰਤਪਾਲ ਸਿੰਘ ਡਰਾ ਧਮਕਾ ਕੇ ਆਪਣੇ ਨਾਲ ਅੰਮਿ੍ਰਤਸਰ ਲੈ ਗਿਆ। ਜਿਥੇ ਉਹ ਹੋਟਲ ਦੇ ਕਮਰੇ ਵਿਚ ਠਹਿਰੇ ਅਤੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਅੰਮਿ੍ਰਤਪਾਲ ਸਿੰਘ ਉਸ ਨੂੰ ਇਕੱਲੀ ਛੱਡ ਕੇ ਫਰਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਨਾਮਜਦ ਕਰ ਲਿਆ ਗਿਆ ਹੈ। ਜਦੋਂਕਿ ਮਾਮਲਾ ਅੰਮਿ੍ਰਤਸਰ ਦਿਹਾਤੀ ਖੇਤਰ ਨਾਲ ਜੁੜਿਆ ਹੋਣ ਕਰਕੇ ਅਗਲੀ ਤਫਤੀਸ਼ ਲਈ ਕੇਸ ਥਾਣਾ ਜੰਡਿਆਲਾ ਗੁਰੂ ਨੂੰ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *