July 5, 2022

Aone Punjabi

Nidar, Nipakh, Nawi Soch

ਪੀਐੱਮ 13 ਦਸੰਬਰ ਨੂੰ ਕਰਨਗੇ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਦਾ ਉਦਘਾਟਨ,ਦੋ ਦਿਨ ਰੁਕਣ ਦੀ ਸੰਭਾਵਨਾ

1 min read

ਪ੍ਰਧਾਨਮੰਤਰੀ ਮੋਦੀ 13 ਦਸੰਬਰ ਨੂੰ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਦਾ ਉਦਘਾਟਨ ਕਰਨਗੇ। ਇਸ ਮੌਕੇ ਸ਼ਾਨਦਾਰ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਢਲੀ ਸੂਚਨਾ ਭੇਜ ਦਿੱਤੀ ਗਈ ਹੈ। ਸ਼੍ਰੀਕਾਸ਼ੀ ਵਿਸ਼ਵਨਾਥ ਦੇ ਜਲਾਭਿਸ਼ੇਕ ਲਈ ਦੇਸ਼ ਭਰ ਦੀਆਂ ਨਦੀਆਂ ਤੋਂ ਪਾਣੀ ਮੰਗਾਇਆ ਜਾ ਰਿਹਾ ਹੈ। ਲੇਜ਼ਰ ਸ਼ੋਅ ਦੇ ਮਾਧਿਅਮ ਨਾਲ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਦੀ ਉਸਾਰੀ ਦੀ ਪ੍ਰਗਤੀ ਦਿਖਾਈ ਜਾਵੇਗੀ, ਜਿਸ ’ਚ ਮੰਦਿਰ ਦਾ ਇਤਿਹਾਸ ਤੇ ਰਾਣੀ ਅਹਿਲਿਆਬਾਈ ਦੁਆਰਾ ਕੀਤੇ ਗਏ ਕੰਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸ਼ਾਮ ਨੂੰ ਆਤਿਸ਼ਬਾਜ਼ੀ ਹੋਵੇਗੀ ਜਿਸ ਦੀ ਰੋਸ਼ਨੀ ਨਾਲ ਗੰਗਾ ਘਾਟ ਦਿਵਾਲੀ ਵਾਂਗ ਚਮਕ ਜਾਵੇਗਾ। ਦੇਸ਼ ਦੇ ਵੱਖ-ਵੱਖ ਮੰਦਿਰਾਂ ਦੇ ਪੁਜਾਰੀ ਸ਼ਾਮਲ ਹੋਣਗੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਪੂਰੇ ਦੇਸ਼ ’ਚ ਕੀਤਾ ਜਾਵੇਗਾ। ਇਸ ਦੇ ਤਹਿਤ ਦੇਸ਼ ਦੇ ਕਈ ਮੰਦਰਾਂ ’ਚ ਵੱਡੀ ਐੱਲਈਡੀ ਸਕਰੀਨ ਲਗਾਈ ਜਾਵੇਗੀ ਤਾਂ ਜੋ ਸ਼ਰਧਾਲੂ ਇਸ ਇਤਿਹਾਸਕ ਪਲ ਦੇ ਗਵਾਹ ਬਣ ਸਕਣ। ਇਸ ਨੂੰ ਦੇਖਦੇ ਹੋਏ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਸਮੇਤ ਕਈ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਤਰੀਕ 10 ਦਸੰਬਰ ਤੈਅ ਕਰ ਦਿੱਤੀ ਗਈ ਹੈ।ਸਮਾਗਮ ਨੂੰ ਲੈ ਕੇ ਬਣਾਏ ਜਾ ਰਹੇ ਪ੍ਰੋਗਰਾਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਕਾਸ਼ੀ ’ਚ ਦੋ ਦਿਨ ਰੁਕਣਗੇ। ਤੈਅ ਹੋ ਰਹੇ ਪ੍ਰੋਗਰਾਮਾਂ ਅਨੁਸਾਰ 14 ਦਸੰਬਰ ਨੂੰ ਰਾਸ਼ਟਰੀ ਪੱਧਰੀ ਬੈਠਕ ਹੋਵੇਗੀ, ਜਿਸ ’ਚ ਭਾਜਪਾ ਦੇ ਅਧਿਕਾਰੀ ਸ਼ਾਮਲ ਹੋਣਗੇ। ਤਿਆਰੀਆਂ ਦੇ ਮੱਦੇਨਜ਼ਰ ਕੇਂਦਰ ਤੇ ਸੂਬਾ ਸਰਕਾਰ ਦੇ ਮੰਤਰੀ ਤੇ ਉਚ ਅਧਿਕਾਰੀ ਪਹਿਲਾਂ ਹੀ ਵਾਰਾਣਸੀ ਪਹੁੰਚ ਜਾਣਗੇ।

Leave a Reply

Your email address will not be published. Required fields are marked *