July 6, 2022

Aone Punjabi

Nidar, Nipakh, Nawi Soch

ਪੀਯੂ ਤੇ ਕਾਲਜਾਂ ਦੇ ਤਿੰਨ ਲੱਖ ਵਿਦਿਆਰਥੀਆਂ ਨੂੰ ਰਾਹਤ, 29 ਨਵੰਬਰ ਤਕ ਨਹੀਂ ਲੱਗੇਗੀ ਪ੍ਰੀਖਿਆ ਫਾਰਮ ਭਰਨ ਲਈ ਲੇਟ ਫੀਸ

1 min read

ਪੰਜਾਬ ਯੂਨੀਵਰਸਿਟੀ ਨੇ ਪੀਯੂ ਅਤੇ ਇਸ ਤੋਂ ਮਾਨਤਾ ਪ੍ਰਾਪਤ 195 ਕਾਲਜਾਂ ਦੇ ਲਗਪਗ ਤਿੰਨ ਲੱਖ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਰੈਗੂਲਰ ਪਡ਼੍ਹਾਈ ਕਰਨ ਵਾਲੇ ਸਾਰੇ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਜਮ੍ਹਾਂ ਕਰਨ ਲਈ ਅੰਤਿਮ ਤਰੀਕ ਵਧਾ ਦਿੱਤੀ ਹੈ। ਹੁਣ ਵਿਦਿਆਰਥੀ 29 ਨਵੰਬਰ ਤਕ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ ਜਮ੍ਹਾਂ ਕਰਵਾ ਸਕਣਗੇ। ਸੈਮੇਸਟਰ ਸਿਸਟਮ ਤਹਿਤ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਹ ਰਾਹਤ ਦਿੱਤੀ ਹੈ। ਪਹਿਲਾਂ ਫਾਰਮ ਭਰਨ ਦੀ ਆਖਰੀ ਤਰੀਕ 18 ਨਵੰਬਰ ਸੀ। 2075 ਰੁਪਏ ਲੇਟ ਫੀਸ ਨਾਲ 3 ਦਸੰਬਰ ਅਤੇ 22075 ਰੁਪਏ ਲੇਟ ਫੀਸ ਨਾਲ 9 ਦਸੰਬਰ ਤਕ ਪ੍ਰੀਖਿਆ ਫਾਰਮ ਸਵੀਕਾਰ ਕੀਤੇ ਜਾਣਗੇ।ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਫਿਰ ਤੋਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਵਿਦਿਆਰਥੀ ਆਫਲਾਈਨ ਕਲਾਸਾਂ ਲਈ ਨਾਅਰੇਬਾਜ਼ੀ ਕਰ ਰਹੇ ਸਨ, ਹੁਣ ਵਿਦਿਆਰਥੀ ਆਫਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਵਿਰੋਧ ’ਚ ਉੱਤਰ ਆਏ ਹਨ। ਸੋਮਵਾਰ ਨੂੰ ਪੀਯੂ ਕੁਲਪਤੀ ਦਫਤਰ ਸਾਹਮਣੇ ਪੀਐੱਸਯੂ ਲਲਕਾਰ ਵਿਦਿਆਰਥੀ ਸੰਗਠਨ ਤੋਂ ਇਲਾਵਾ ਏਐੱਸਏ, ਐੱਸਐੱਫਐੱਸ, ਸੋਪੂ ਸਮੇਤ ਹੋਰ ਵਿਦਿਆਰਥੀ ਸੰਗਠਨਾਂ ਨੇ ਪੀਯੂ ਪ੍ਰਸ਼ਾਸਨ ਵੱਲੋਂ ਦਸੰਬਰ ’ਚ ਪ੍ਰਸਤਾਵਿਤ ਆਫਲਾਈਨ ਪ੍ਰੀਖਿਆਵਾਂ ਦੇ ਵਿਰੋਧ ਵਿਚ ਮੋਰਚਾ ਖੋਲ੍ਹ ਦਿੱਤਾ ਹੈ। ਵਿਦਿਆਰਥੀਆਂ ਦਾ ਤਰਕ ਹੈ ਕਿ ਜਦੋਂ ਵਿਦਿਆਰਥੀਆਂ ਨੇ ਪੂਰੇ ਸਮੈਸਟਰ ’ਚ ਆਨਲਾਈਨ ਪ੍ਰੀਖਿਆਵਾਂ ਨਾਲ ਪਡ਼੍ਹਾਈ ਕੀਤੀ ਹੈ ਤਾਂ ਪ੍ਰੀਖਿਆ ਵੀ ਆਨਲਾਈਨ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਦੋਂ ਵਿਦਿਆਰਥੀ ਆਫਲਾਈਨ ਕਲਾਸਾਂ ਦੀ ਮੰਗ ਕਰ ਰਹੇ ਸਨ ਤਾਂ ਪੀਯੂ ਪ੍ਰਸ਼ਾਸਨ ਨੇ ਉਨ੍ਹਾਂ ਦੀ ਨਹੀਂ ਸੁਣੀ ਜਦਕਿ ਹੁਣ ਆਫਲਾਈਨ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।

Leave a Reply

Your email address will not be published. Required fields are marked *