July 6, 2022

Aone Punjabi

Nidar, Nipakh, Nawi Soch

ਪੁਰਸਕਾਰ ਪ੍ਰਾਪਤ ਕਰਨ ਵਾਲੇ ਪੰਜਾਬ ਤੋਂ ਮੀਧਾਂਸ਼ ਕੁਮਾਰ ਗੁਪਤਾ ਹੀ ਇਕੱਲੇ ਹਨ

1 min read

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 29 ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ। 29 ਪੁਰਸਕਾਰ ਜੇਤੂਆਂ ‘ਚੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਪੰਜਾਬ ਤੋਂ ਮੀਧਾਂਸ਼ ਕੁਮਾਰ ਗੁਪਤਾ ਹੀ ਇਕੱਲੇ ਹਨ। ਗਣਤੰਤਰ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) ਪੁਰਸਕਾਰ ਜੇਤੂਆਂ ਨਾਲ ਇਕ ਵਰਚੁਅਲ ਕਾਨਫਰੰਸ ਦੌਰਾਨ ਗੱਲਬਾਤ ਕੀਤੀ। PMRBP ਦੇ ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ, 1 ਲੱਖ ਰੁਪਏ ਤੇ ਡਿਜੀਟਲ ਸਰਟੀਫਿਕੇਟ ਦਿੱਤਾ ਗਿਆ। ਨਕਦ ਇਨਾਮ PMRBP 2022 ਦੇ ਜੇਤੂਆਂ ਦੇ ਸਬੰਧਿਤ ਖਾਤਿਆਂ ‘ਚ ਟਰਾਂਸਫਰ ਕੀਤੇ ਗਏ ਹਨ।

ਗਣਤੰਤਰ ਦਿਵਸ ਦੀ ਪਰੇਡ ਵੀ ਇਨ੍ਹਾਂ ਪੁਰਸਕਾਰ ਜੇਤੂਆਂ ਵੱਲੋਂ ਕੀਤੀ ਜਾਂਦੀ ਹੈ। ਇਸ ਸਾਲ ਕੋਵਿਡ-19 ਕਾਰਨ ਬਲਾਕਚੈਨ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਸਰਟੀਫਿਕੇਟ ਡਿਜੀਟਲ ਰੂਪ ‘ਚ ਦਿੱਤੇ ਗਏ ਹਨ। ਇਸ ਟੈਕਨਾਲੋਜੀ ਦੀ ਵਰਤੋਂ ਪਹਿਲੀ ਵਾਰ ਪੁਰਸਕਾਰ ਜੇਤੂਆਂ ਨੂੰ ਸਰਟੀਫਿਕੇਟ ਦੇਣ ਲਈ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਚੋਣ ਮਾਪਦੰਡ ‘ਚ ਵਿਦਿਆਰਥੀਆਂ ਨੂੰ ਛੇ ਸ਼੍ਰੇਣੀਆਂ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਆਧਾਰ ‘ਤੇ ਚੁਣਿਆ ਗਿਆ ਸੀ ਜਿਸ ਵਿਚ ਇਨੋਵੇਸ਼ਨ, ਸੋਸ਼ਲ ਵਰਕ, ਵਿਦਿਅਕ, ਖੇਡਾਂ, ਕਲਾ ਤੇ ਸੱਭਿਆਚਾਰ ਅਤੇ ਬਹਾਦਰੀ ਸ਼ਾਮਲ ਹਨ।

ਮੀਧਾਂਸ਼ ਨੇ 5 ਸਾਲ ਦੀ ਉਮਰ ਤੋਂ ਹੀ ਆਪਣੀ ਸਮਰੱਥਾ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਉਸਦੀ ਪਹਿਲੀ ਪ੍ਰਾਪਤੀ ਸਿਰਫ 9 ਸਾਲ ਦੀ ਉਮਰ ਵਿਚ Youngest Website Developer ਵਜੋਂ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਨੈਸ਼ਨਲ ਰਿਕਾਰਡ ਵਜੋਂ ਦਰਜ ਕੀਤੀ ਗਈ ਸੀ। ਉਸ ਨੇ ਆਪਣੀ ਪਹਿਲੀ ਵੈੱਬਸਾਈਟ 21stjune.com ਵਿਕਸਿਤ ਕੀਤੀ ਸੀ ਤੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਇਸ ਨੂੰ ਲਾਂਚ ਕੀਤਾ ਗਿਆ। ਇਸ ਕੰਮ ਲਈ ਉਸ ਦਾ ਨਾਂ ਵਰਲਡ ਰਿਕਾਰਡ ਇੰਡੀਆ ਵਿਚ ਵੀ ਦਰਜ ਕੀਤਾ ਗਿਆ ਸੀ ਤੇ ਜਲੰਧਰ ਦੇ ਸਾਬਕਾ ਡੀਸੀ ਵਰਿੰਦਰ ਸ਼ਰਮਾ ਨੇ ਵੀ ਉਸ ਦੀ ਸ਼ਲਾਘਾ ਕੀਤੀ ਸੀ।

Leave a Reply

Your email address will not be published. Required fields are marked *