ਪੁਲਿਸ ਕਾਂਸਟੇਬਲ ਭਰਤੀ ‘ਚ ਘੋਟਾਲੇ ਦਾ ਦੋਸ਼, ਜਲੰਧਰ ‘ਚ ਨੌਜਵਾਨਾਂ ਨੇ ਬੀਐੱਸਐੱਫ ਚੌਕ ਜਾਮ ਕਰ ਕੇ ਕੀਤਾ ਪ੍ਰਦਰਸ਼ਨ ,
1 min read
.jpg?w=640&ssl=1)
ਪੰਜਾਬ ਪੁਲਿਸ ਵਿਚ ਸਿਪਾਹੀ ਦੀ ਭਰਤੀ ਕਰਨ ਲਈ ਲਈ ਗਈ ਲਿਖਤੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਤੋਂ ਬਾਅਦ ਬਣਾਈ ਗਈ ਮੈਰਿਟ ਤੋਂ ਨਾਰਾਜ਼ ਬੇਰੁਜ਼ਗਾਰ ਨੌਜਵਾਨਾਂ ਨੇ ਅੱਜ ਬੀਐੱਸਐੱਫ ਚੌਕ ਵਿਚ ਸਵੇਰੇ 11 ਵਜੇ ਦੇ ਕਰੀਬ ਜਾਮ ਲਾ ਦਿੱਤਾ। ਬੇਰੁਜ਼ਗਾਰ ਨੌਜਵਾਨਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਵਿਚ ਸਿਪਾਹੀ ਭਰਤੀ ਕਰਨ ਵਿਚ ਹੇਰਾਫੇਰੀ ਕੀਤੀ ਗਈ
.jpg?w=640&ssl=1)
ਹੈ। ਚੌਕ ਵਿਚ ਧਰਨਾ ਲਾਏ ਜਾਣ ਕਾਰਨ ਬੀਐੱਸਐੱਫ ਚੌਕ ਤੋਂ ਪੀਏਪੀ ਚੌਕ ਤੇ ਬੱਸ ਸਟੈਂਡ ਤਕ ਦੋਵੇਂ ਗੱਡੀਆਂ ਦਾ ਲੰਮਾ ਜਾਮ ਲੱਗ ਗਿਆ ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨਾਂ ਦਾ ਦੋਸ਼ ਹੈ ਕਿ ਸਿਪਾਹੀ ਦੀ ਭਰਤੀ ਵਿਚ ਸ਼ਿਫਾਰਸ਼ੀ ਲੋਕਾਂ ਨੂੰ ਭਰਤੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਰਤੀ ਲਈ ਲਿਖਤੀ ਪ੍ਰੀਖਿਆ ਵਿਚੋਂ ਜਿਨ੍ਹਾਂ ਪ੍ਰੀਖਿਆਰਥੀਆਂ ਦੇ 35 ਨੰਬਰ ਆਏ ਸਨ ਉਨ੍ਹਾਂ ਨੂੰ ਮੈਰਿਟ ਵਿਚ ਸ਼ਾਮਲ ਕਰ ਲਿਆ ਗਿਆ ਹੈ
.jpg?w=640&ssl=1)
ਜਦੋਂਕਿ ਜਿਨ੍ਹਾਂ ਪ੍ਰੀਖਿਆਰਥੀਆਂ ਦੇ 70 ਦੇ ਕਰੀਬ ਨੰਬਰ ਆਏ ਹਨ ਉਨ੍ਹਾਂ ਨੂੰ ਮੈਰਿਟ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਧਰਨਾਕਾਰੀਆਂ ਨੇ ਐੱਸਐੱਚਓ ਉਪਰ ਰੋਸ ਪ੍ਰਦਰਸ਼ਨ ਕਰ ਰਹੀ ਮੁਟਿਆਰ ਨੂੰ ਧੱਕਾ ਮਾਰਨ ਦੇ ਦੋਸ਼ ਵੀ ਲਗਾਏ। ਧਰਨਾਕਾਰੀਆਂ ਨੇ ਦੱਸਿਆ ਕਿ ਉਹ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹਨ।
