ਪੁਲੀਸ ਪਾਰਟੀ ਤੇ ਹੋਏ ਹਮਲੇ ਨੂੰ ਪਰਿਵਾਰ ਨੇ ਦੱਸਿਆ ਝੂਠੀ ਕਹਾਣੀ
1 min read

ਐਂਕਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਦੇ ਐੱਸਐਚਓ ਦੀਪਕ ਕੁਮਾਰ ਜਿਸਨੂੰ ਬਾਬਾ ਬਿੱਧੀ ਚੰਦ ਸੰਪਰਦਾਇ ਦੀ ਜ਼ਮੀਨ ਜੋ ਕਿ ਪਿੰਡ ਬਿੱਧੀ ਚੰਦ ਛੀਨਾ ਵਿਚ ਹੈ ਅਤੇ ਉਸ ਵਿਚ ਬੀਜੀ ਕਣਕ ਵੱਢਣ ਲਈ ਰਸੀਵਰ ਲਗਾਇਆ ਗਿਆ ਸੀ ਪਰ ਕਣਕ ਵੱਢਣ ਉਪਰੰਤ ਪੁਲੀਸ ਕਣਕ ਖੁਦ ਗੁਰਦੁਆਰਾ ਸਾਹਿਬ ਵਿਚ ਛੱਡ ਆਈ ਪਰ ਉਸ ਵਲੋਂ ਸੰਪਰਦਾਇ ਦੇ ਸੇਵਾਦਾਰਾਂ ਉੱਪਰ ਕਣਕ ਵਾਲਾ ਟਰੈਕਟਰ ਟਰਾਲਾ ਖੋਹਣ ਦਾ ਇਲਜ਼ਾਮ ਲਗਾਕੇ 19 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ
ਇਸ ਸੰਬੰਧੀ ਅੱਜ ਪਿੰਡ ਬਿੱਧੀ ਚੰਦ ਛੀਨਾ ਦੇ ਪਿੰਡ ਵਾਸੀਆਂ ਨੇ ਇਕੱਤਰ ਹੋ ਜਾਣਕਾਰੀ ਦਿੰਦੇ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਦਾ ਐੱਸਐਚਓ ਦੀਪਕ ਕੁਮਾਰ ਇਹ ਕਣਕ ਖੁਦ ਗੁਰਦੁਆਰਾ ਸਾਹਿਬ ਵਿਚ ਛੱਡ ਕੇ ਗਿਆ ਜਿਸਦੀ ਉਨ੍ਹਾਂ ਕੋਲ ਵੀਡੀਓ ਵੀ ਮੌਜੂਦ ਹੈ ਪਰ ਇਸਦੇ ਬਾਵਜੂਦ ਉਸ ਵਲੋਂ ਪਿਛਲੇ ਚੋਣਾਂ ਸਮੇਂ ਗੋਲੀ ਚੱਲਣ ਦੇ 307 ਦੇ ਦਰਜ ਮਾਮਲੇ ਸੰਬੰਧੀ ਉਨ੍ਹਾਂ ਤੇ ਦਬਾਅ ਬਣਾਉਣ ਲਈ ਸਿਆਸੀ ਸ਼ਹਿ ਦੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਮਾਮਲੇ ਵਿਚ ਮੁੜ ਪੁਲੀਸ ਵੱਲੋਂ ਉਨ੍ਹਾਂ ਦੇ ਘਰ ਜਦ ਹੋਈ ਮੌਤ ਦੇ ਸੰਬੰਧ ਵਿਚ ਪਾਠ ਰਖਾਇਆ ਹੋਇਆ ਸੀ ਤਾਂ ਵੱਡੀ ਗਿਣਤੀ ਵਿਚ ਪੁਲੀਸ ਦੀਆਂ ਗੱਡੀਆਂ ਜਿਨ੍ਹਾਂ ਵਿਚ 100 ਦੇ ਕਰੀਬ ਪੁਲੀਸ ਮੁਲਾਜ਼ਮ ਅਤੇ ਮਹਿਲਾ ਮੁਲਾਜ਼ਮ ਸਨ ਉਨ੍ਹਾਂ ਵਲੋਂ ਰੇਡ ਕੀਤੀ ਗਈ ਜਿਸ ਤਰ੍ਹਾਂ ਕਿਸੇ ਗੈਂਗਸਟਰ ਨੂੰ ਕਾਬੂ ਕਰਨਾ ਹੋਵੇ ਅਤੇ ਚੱਲ ਰਹੇ ਪਾਠ ਵਾਲੇ ਘਰ ਵਿਚੋਂ ਅਵਤਾਰ ਸਿੰਘ ਅਤੇ ਯਾਦਵਿੰਦਰ ਸਿੰਘ ਦੀ ਵਾਲਾਂ ਤੋਂ ਫੜਕੇ ਧੂਹ ਘਸੀਟ ਕੀਤੀ ਅਤੇ ਦਸਤਾਰ ਵੀ ਉਤਾਰ ਦਿੱਤੀ ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਪਾਠ ਦੀ ਮਰਯਾਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਕੇਸਾਂ ਦੀ ਅਤੇ ਦਸਤਾਰ ਬੇਅਦਬੀ ਵੀ ਕੀਤੀ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੁਲੀਸ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਅਤੇ ਪਹਿਲਾ ਦਰਜ 307 ਦੇ ਮਾਮਲੇ ਦੇ ਰਾਜ਼ੀਨਾਵੇਂ ਦੇ ਦਬਾਅ ਲਈ ਕਰ ਰਹੀ ਹੈ ਜੋ ਕਿ ਗ਼ਲਤ ਹੈ
ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਐੱਸਐਚਓ ਦੀਪਕ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਕਿਹਾ ਉਹ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮ ਕਟਾਈ ਕੀਤੀ ਕਣਕ ਲੈ ਕੇ ਆ ਰਹੇ ਸਨ ਕਿ ਉਨ੍ਹਾਂ ਕੋਲੋਂ ਕੁੱਝ ਵਿਅਕਤੀਆਂ ਨੇ ਕਣਕ ਦਾ ਟਰਾਲਾ ਖੋਹ ਲਿਆ ਅਤੇ ਫਰਾਰ ਹੋ ਗਏ ਜਿਨ੍ਹਾਂ ਖਿਲਾਫ ਮਾਮਲਾ ਕਰ ਕੀਤਾ ਗਿਆ
ਬਾਈਟ ਮਾਮਲੇ ਵਿਚ ਨਾਮਜ਼ਦ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਅਤੇ ਐੱਸਐਚਓ ਦੀਪਕ ਕੁਮਾਰ