December 8, 2022

Aone Punjabi

Nidar, Nipakh, Nawi Soch

ਪੁਲ ਨਾ ਬਣਨ ਕਾਰਨ ਟੁੱਟੀ ਕਿਸ਼ਤੀ ਰਾਹੀਂ ਦਰਿਆ ਨੂੰ ਪਾਰ ਕਰਨ ਲਈ ਮਜਬੂਰ ਪਿੰਡਵਾਸੀ

1 min read

ਦੇਸ਼ ਨੂੰ ਅਜਾਦ ਹੋਇਆਂ 75 ਸਾਲ ਹੋ ਚੁੱਕੇ ਹਨ ਅਤੇ ਅੱਜ ਵੀ ਬਹੁਤੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਬਹੁਤੇ ਇਲਾਕਿਆਂ ਦੇ ਲੋਕਾਂ ਦੀ ਤਰਸਯੋਗ ਹਾਲਤ ਇਨ੍ਹਾਂ ਸਰਕਾਰੀ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਫ਼ਾਜ਼ਿਲਕਾ ਦੀ ਬਾਰਡਰ ਪੱਟੀ ਤੇ ਵੱਸੇ ਪਿੰਡ ਤੇਜਾ ਰੁਹੇਲਾ ਦੇ ਲੋਕਾਂ ਦੀ ਹਾਲਤ ਦੇਖ ਕੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਅੱਜ ਤੱਕ ਖਰਾਬ ਪਾਣੀ ਦੀ ਮਾਰ ਝੱਲ ਰਹੇ ਇਸ ਪਿੰਡ ਦੇ ਲੋਕ ਬਾਕੀ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਇਸੇ ਤਰ੍ਹਾਂ ਇੱਥੇ ਵਗਦੇ ਸਤਲੁੱਜ ਦਰਿਆ ਤੇ ਪੁਲ ਨਾ ਹੋਣ ਕਾਰਨ ਲੋਕ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਟੁੱਟੀ ਹੋਈ ਕਿਸ਼ਤੀ ਰਾਹੀਂ ਇਸ ਦਰਿਆ ਨੂੰ ਪਾਰ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਕਿਸ਼ਤੀ ਦੀ ਹਾਲਤ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਕਦੇ ਵੀ ਕਿਸੇ ਕਿਸਮ ਦੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। 

HP: Soldier falls into Satluj while crossing the river; Army launches  massive search and rescue operations | India News

ਇਸ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਕੰਮਕਾਰ ਲਈ ਆਉਣ ਜਾਣ ਵਾਸਤੇ ਇੱਥੇ ਵਗਦੇ ਦਰਿਆ ਨੂੰ ਟੁੱਟੀ ਫੁੱਟੀ ਕਿਸ਼ਤੀ ਰਾਹੀਂ ਪਾਰ ਕਰਨਾ ਪੈਂਦਾ ਹੈ। ਜਿਸਦੀ ਹਾਲਤ ਬਹੁਤ ਖਰਾਬ ਬਣੀ ਹੋਈ ਹੈ। ਇਸ ਕਿਸ਼ਤੀ ਚ ਕਈ ਥਾਈਂ ਵੱਡੇ ਵੱਡੇ ਸੁਰਾਗ ਬਣੇ ਹੋਏ ਹਨ। ਜਿਸ ਕਾਰਨ ਇਹ ਕਦੇ ਵੀ ਕਿਸੇ ਕਿਸਮ ਦੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।ਜਦੋਂ ਇਸ ਬਾਰੇ ਐੱਸ ਡੀ ਐਮ ਫ਼ਾਜ਼ਿਲਕਾ ਰਵਿੰਦਰ ਕੁਮਾਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਚ ਨਹੀਂ ਹੈ। ਉਹ ਇਸ ਸਮੇਂ ਚੰਡੀਗੜ੍ਹ ਜਾ ਰਹੇ ਹਨ ਅਤੇ ਆ ਕੇ ਇਸ ਬਾਰੇ ਜਲਦੀ ਹੀ ਪਤਾ ਲਗਾਉਣਗੇ।

Polluted by Pakistan's tanneries, dirty flows the Sutlej in Punjab border  villages | India News,The Indian Express

Leave a Reply

Your email address will not be published. Required fields are marked *