ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਵਿਧਾਨ ਸਭਾ ਹਲਕਾ ਲੰਬੀ ਤੋਂ ਨਾਮਜ਼ਦਗੀ ਪੱਤਰ ਦਾਖਲ਼ ਕਰ ਦਿੱਤੇ
1 min read

ਮਲੋਟ ਵਿਖੇ ਐਸਡੀਐਮ ਦਫਤਰ ਵਿੱਚ ਪੱਤਰ ਦਾਖ਼ਲ ਕਰਨ ਤੋਂ ਬਾਅਦ ਦੌਰਾਨ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਪਰਚਾ ਕੋਈ ਪਹਿਲੀ ਵਾਰੀ ਦਾਖ਼ਲ ਨਹੀਂ ਕੀਤਾ ਹੈ, ਇਹ ਤਾਂ ਰੁਟੀਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ, ਸਾਹਮਣੇ ਕੋਈ ਵੀ ਹੋਵੇ ਪਰੰਤੂ ਮੈਂ ਬਹੁਮਤ ਵੋਟਾਂ ਨਾਲ ਜਿੱਤ ਦਰਜ ਕਰਾਂਗਾ।
ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਵਿੱਚ ਮਲੋਟ ਸੀਟ ਤੋਂ ਜਿੱਤੇ ਅਤੇ ਫਿਰ 1967 ਵਿੱਚ ਗਿੱਦੜਬਾਹਾ ਤੋਂ ਹਰਚਰਨ ਸਿੰਘ ਬਰਾੜ ਤੋਂ ਹਾਰ ਗਏ।

