July 5, 2022

Aone Punjabi

Nidar, Nipakh, Nawi Soch

ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਗਰੁਨਾਮ ਸਿੰਘ ਚਡੂਨੀ ਵਿਚਾਲੇ ਬਣਨ ਤੋਂ ਪਹਿਲਾਂ ਹੀ ਵਿਗੜੀ !

1 min read

ਕਿਸਾਨ ਆਗੂ ਗਰੁਨਾਮ ਸਿੰਘ ਚਡੂਨੀ ਨੇ ਕਿਹਾ ਕਿ ਅਸੀਂ ਅੰਦੋਲਨ ਵਿੱਚ ਆਪਣਾ ਪੂਰਾ ਹਿੱਸਾ ਪਾਇਆ ਤਾਂ ਮੇਰੇ ਅੱਗੇ ਵਧ ਕੇ ਅੰਦੋਲਨ ਲੜਣ ਤੋਂ ਰਾਜੇਵਾਲ ਨਾਰਾਜ ਸਨ। ਕਈ ਵਾਰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਦੇ ਦੌਰਾਨ ਕਈ ਵਾਰ ਨਜ਼ਰਅੰਦਾਜ਼ ਕੀਤਾ ਗਿਆ। ਮਿਸ਼ਨ ਪੰਜਾਬ ਦੀ ਗੱਲ ਕਰਨ ‘ਤੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੱਢਿਆ ਗਿਆ।

ਕਿਸਾਨ ਆਗੂ ਨੇ ਕਿਹਾ ਕਿ ਰਾਜੇਵਾਲ ਸਾਨੂੰ ਅਗਲ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੇ ਹਨ। ਮੈਂ ਕੱਲ ਵੀ ਰਾਜੇਵਾਲ ਨਾਲ ਗੱਲਬਾਤ ਕੀਤੀ ਸੀ ਕਿ ਸਾਨੂੰ 25 ਸੀਟਾਂ ਚਾਹੀਦੀਆਂ ਹਨ। ਜੇਕਰ ਇਹ ਸੀਟਾਂ ਨਹੀਂ ਮਿਲੀਆਂ ਤਾਂ ਸਾਨੂੰ ਅਲੱਗ ਤੋਂ ਉਮੀਦਵਾਰ ਉਤਾਰਨੇ ਪੈਣਗੇ।

ਸੂਚੀ ਅਨੁਸਾਰ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਅਤੇ ਡਾ: ਸੁਖਮਨਦੀਪ ਸਿੰਘ ਤਰਨਤਾਰਨ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਕਰਤਾਰਪੁਰ ਤੋਂ ਰਾਜੇਸ਼ ਕੁਮਾਰ, ਫਿਲੌਰ ਤੋਂ ਅਜੈ ਕੁਮਾਰ, ਜੈਤੋਂ ਤੋਂ ਰਮਨਦੀਪ ਸਿੰਘ, ਕਾਦੀਆਂ ਤੋਂ ਬਲਰਾਜ ਸਿੰਘ ਅਤੇ ਮੋਗਾ ਵਿਧਾਨ ਸਭਾ ਸੀਟ ਤੋਂ ਡਾਕਟਰ ਨਵਦੀਪ ਸਿੰਘ ਨੂੰ ਮੋਰਚਾ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ਸਿਆਸੀ ‘ਸੰਯੁਕਤ ਸਮਾਜ ਮੋਰਚਾ’ (Samyukta Samaj Morcha) ਨੇ ਬੁੱਧਵਾਰ ਨੂੰ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੂੰ ਸਮਰਾਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਰਾਜੇਵਾਲ ਸੰਯੁਕਤ ਸਮਾਜ ਮੋਰਚਾ (SSM) ਦੀ ਅਗਵਾਈ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ।

ਇਸ ਦੇ ਨਾਲ ਹੀ ਚਡੂਨੀ ਨੇ ਕਿਹਾ ਕਿ ਰਾਜੇਵਾਲ ਆਮ ਆਦਮੀ ਪਾਰਟੀ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਫਿਰ ਆਪਣਾ ਰੁਖ ਬਦਲ ਲਿਆ।

Leave a Reply

Your email address will not be published. Required fields are marked *