October 5, 2022

Aone Punjabi

Nidar, Nipakh, Nawi Soch

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਫ੍ਰੀ ਕਣਕ ਦੀ ਇਸ ਵਾਰ ਸੈਂਟਰ ਸਰਕਾਰ ਵਲੋ 12% ਦੀ ਹੋਈ ਕਟੌਤੀ

1 min read

ਸੈਂਟਰ ਸਰਕਾਰ ਵੱਲੋਂ ਗ਼ਰੀਬਾਂ ਨੂੰ ਮਿਲਣ ਵਾਲੀ ਗ਼ਰੀਬ ਕਲਿਆਣ ਯੋਜਨਾ ਤਹਿਤ ਫਰੀ ਕਣਕ ਲੈਣ ਤੋਂ ਕਈ ਪਰਿਵਾਰ ਅੱਜ ਵੀ ਰਹਿ ਜਾਂਦੇ ਨੇ ਪੰਜ  ਆਟਾ ਦਾਲ ਸਕੀਮ ਤਹਿਤ ਕਣਕ ਦੀ ਵੰਡ ਨੂੰ ਲੈ ਕੇ ਪਿੰਡ ਮਹੇਸਰੀ  ਦੇ ਗ਼ਰੀਬ ਲੋਕਾਂ ਨੇ ਪਾਇਆ ਰੌਲਾ  ਕਿਹਾ ਹਰ ਵਾਰ ਬਹਾਨੇ ਬਣਾ ਕੇ ਕਈ ਕਈ ਪਰਿਵਾਰਾਂ ਦੇ ਜੀਆਂ ਦੀ ਕੱਟੀ ਜਾ ਰਹੀ ਹੈ ਕਣਕ  30 ਕਿੱਲੋ ਕਣਕ ਲੈਣ ਲਈ ਥਾਂ ਥਾਂ ਮਾਰਨੇ ਪੈਂਦੇ ਗੇਡ਼ੇ ਨਹੀਂ ਸੁਣ ਦਾ ਕੋਈ ਇੰਸਪੈਕਟਰ ਸਾਡੀ ਗੱਲਬਾਤ  :–ਪਿੰਡ ਵਾਸੀ  ਗ਼ਰੀਬਾਂ ਨੂੰ ਨਹੀਂ ਮਿਲਦੀ ਕਣਕ ਅਮੀਰ ਲੈ ਜਾਂਦੇ ਨੇ ਹਰ ਵਾਰ ਪਿੰਡ ਦੇ ਬਣੇ ਆਟਾ ਦਾਲ ਸਕੀਮ ਤਹਿਤ ਕਾਰਡਾਂ  ਦੀ ਹੋਣੀ ਚਾਹੀਦੇ ਜਾਂਚ  :-ਸਾਬਕਾ ਪੰਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਫ੍ਰੀ ਕਣਕ ਦੀ ਇਸ ਵਾਰ ਸੈਂਟਰ ਸਰਕਾਰ ਵਲੋ 12% ਦੀ ਹੋਈ ਕਟੌਤੀ ਜਿਸ ਕਾਰਨ ਕਈ ਪਰਿਵਾਰ ਕਣਕ ਲੈਣ ਤੋਂ ਵਾਂਝੇ ਰਹੇ :-ਅੰਮ੍ਰਿਤਪਾਲ ਸਿੰਘ ਫੂਡ ਇੰਸਪੈਕਟਰ

Central government bans wheat export - The Statesman

ਕੇਂਦਰ ਸਰਕਾਰ ਵੱਲੋਂ ਗਰੀਬ ਕਲਿਆਣ ਯੋਜਨਾ ਤਹਿਤ  ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਵਿਚ  12%ਦੀ ਕਟੌਤੀ ਕੀਤੇ ਜਾਣ ਤੋਂ ਬਾਅਦ  ਮੋਗਾ ਦੇ ਪਿੰਡ ਮਹੇਸਰੀ ਵਿੱਚ  ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਕਣਕ ਨਾ ਮਿਲਣ ਕਾਰਨ   ਡੀਪੂ ਹੋਲਡਰਾਂ ਅਤੇ  ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਫੁੱਟਦਾ ਨਜ਼ਰ ਆਇਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਪੰਚਾਇਤ ਮੈਂਬਰ ਬੂਟਾ ਸਿੰਘ ਨੇ ਕਿਹਾ ਕਿ  ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਮਿਲਣ ਵਾਲੀ ਫਰੀ ਅਤੇ 2ਰੁਪਏ ਕਿੱਲੋ ਮਿਲਣ ਵਾਲੀ ਕਣਕ ਵਿੱਚ ਕਟੌਤੀ ਕਾਰਨ   ਕਈ ਪਰਿਵਾਰਾਂ ਨੂੰ ਕਣਕ ਨਹੀਂ ਮਿਲੀ  ਜਿਨ੍ਹਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਬੂਟਾ ਸਿੰਘ ਨੇ ਕਿਹਾ ਕਿ ਗ਼ਰੀਬ ਲੋਕ  ਜੋ ਕਣਕ ਲੈਣ ਦੇ ਹੱਕਦਾਰ ਹਨ ਕਣਕ ਲੈਣ ਤੋਂ ਵਾਂਝੇ ਰਹਿੰਦੇ ਹਨ ਪਰ ਸਰਮਾਏਦਾਰ  ਕਣਕ ਲੈ ਜਾਦੇ ਨੇ  ।ਉਨ੍ਹਾਂ ਕਿਹਾ ਕਿ ਡੀਪੂ ਹੋਲਡਰਾਂ ਤੋ ਕਣਕ ਕੱਟੇ ਜਾਣ ਬਾਰੇ ਪੁੱਛਦੇ ਹਾ  ਤਾਂ ਉਹ ਇਹ ਕਹਿ ਦਿੰਦੇ ਹਨ ਕਿ ਸੈਂਟਰ ਸਰਕਾਰ ਵੱਲੋਂ ਕਣਕ ਦੀ ਕਟੌਤੀ ਕੀਤੀ ਗਈ ਹੈ ਜਿਸ ਕਾਰਨ ਇਹ ਕਣਕ ਕੱਟੀ ਗਈ ਹੈ  ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਮਾੜੇ ਰਵੱਈਏ ਕਾਰਨ ਅੱਜ ਵੀ ਕਈ ਮਜ਼ਦੂਰ ਇਸ ਕਣਕ ਲੈਣ ਤੋਂ ਅਸਮਰੱਥ ਹਨ  ।ਸਰਕਾਰਾਂ ਨੂੰ ਚਾਹੀਦਾ ਹੈ ਕਿ ਮਜ਼ਦੂਰਾਂ ਨੂੰ ਨਿਰਵਿਘਨ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਮੁਹੱਈਆ ਕੀਤੀ ਜਾਵੇ ਤਾਂ ਜੋ ਦੋ ਵਕਤ ਦੀ ਰੋਟੀ ਬਣਾ ਸਕਣ  ।

प्रधानमंत्री गरीब कल्याण योजना,अगले तीन महीने तक चयनित परिवारों को मिलेगा  लाभ | Pradhan Mantri Garib Kalyan Yojana, selected families will get  benefits for the next three months - Dainik ...

ਸਾਬਕਾ ਮੈਂਬਰ ਨਾਇਬ ਸਿੰਘ ਨੇ ਕਿਹਾ ਕਿ  ਜਦੋਂ ਡਿਪੂ ਹੋਲਡਰਾਂ ਵੱਲੋਂ ਕਣਕ ਵੰਡੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਕਈ ਪਰਿਵਾਰਾਂ ਦੇ ਮੈਂਬਰਾਂ ਦੇ ਨਾਂ ਕੱਟ ਦਿੱਤੇ ਜਾਂਦੇ ਹਨ ਜੋ ਸਰਾਸਰ ਗ਼ਲਤ ਹੈ  ਉਨ੍ਹਾਂ ਕਿਹਾ ਕਿ ਇੱਕ ਵਾਰ ਨਾ ਕੱਟੇ ਜਾਂਦੇ ਹਨ ਤੇ ਦੂਸਰੀ ਵਾਰ ਉਨ੍ਹਾਂ ਦੀ ਕਣਕ ਆ ਜਾਂਦੀ ਹੈ ਜਿਸ ਕਾਰਨ  ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੀ ਕਣਕ ਕਿੱਥੇ ਜਾਂਦੀ ਹੈ  ।ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਕਾਰਡ ਗਲਤ ਬਣੇ ਹਨ ਉਹ ਵੀ ਕੱਟੇ ਜਾਣੇ ਚਾਹੀਦੇ ਹਨ ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਆਪਣਾ ਹੱਥ ਮਿਲ ਸਕੇ  ।ਅੱਜ ਪਿੰਡ ਵਿਚ ਵੰਡੀ ਜਾ ਰਹੀ ਨੀਲੇ ਕਾਰਡਾਂ ਤੇ ਕਣਕ ਲੈਣ ਆਏ ਇਕ ਮਜ਼ਦੂਰ ਨੇ ਕਿਹਾ ਕਿ ਉਸ ਦੀ ਇਸ ਤੋਂ ਪਿਛਲੀ ਕਣਕ ਵੀ ਕੱਟੀ ਗਈ ਹੈ  ਵਾਰ ਵਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਕਣਕ ਨਹੀਂ ਮਿਲੀ ਅਤੇ ਹੋਣ  ਜਾ ਕੇ ਉਨ੍ਹਾਂ ਦਾ ਕਾਰਡ ਦਰਜ ਹੋਇਆ ਹੈ ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨੇ ਦੀ ਕਣਕ ਕਿੱਥੇ ਗਈ ਇਹ ਸੋਚਣ ਵਾਲੀ ਗੱਲ ਹੈ  ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋੜਵੰਦ ਪਰਿਵਾਰਾਂ ਦੀ ਕਣਕ ਸਮੇਂ ਸਿਰ ਪੂਰੇ ਜੀਆਂ ਮੁਤਾਬਕ ਭੇਜੀ ਜਾਵੇ  ।

pradhan mantri garib kalyan anna yojana audacity of ration dealers in  jharkhand 44 250 quintals of food grains distributed on paper read this  report grj | Pradhan Mantri Garib Kalyan Anna Yojana :

ਉੱਧਰ ਜਦੋਂ ਦੂਸਰੇ ਪਾਸੇ ਫੂਡ ਐਂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ  ਜੋ ਕਾਰਡਾਂ ਵਿਚ ਮੈਬਰਾ ਨਾ  ਦੇ ਕੱਟੇ ਜਾਣ ਦੀ ਗੱਲ ਕਹੀ ਹੈ  ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਾਂ ਨਾ ਤਾਂ ਦੁਬਾਰਾ ਪਿਆ ਹੈ ਤੇ ਨਾ ਹੀ ਕੋਈ ਨਾ ਕੱਟਿਆ ਗਿਆ ਹੈ  ਜੋ ਕਣਕ ਘੱਟ ਆਈ ਹੈ ਉਹ ਇਸ ਵਾਰ ਪੱਚੀ ਪਰਸੈਂਟ ਕੇਂਦਰ ਸਰਕਾਰ ਵੱਲੋਂ ਕਣਕ ਵਿੱਚ ਕਟੌਤੀ ਕੀਤੀ ਗਈ ਜਿਸ ਕਾਰਨ ਕਈ ਪਰਿਵਾਰਾਂ ਨੂੰ ਕਣਕ ਨਹੀਂ ਮਿਲੀ  ।ਉਨ੍ਹਾਂ ਕਿਹਾ ਕਿ ਕਾਰਡ ਬਣਾਉਣ ਅਤੇ ਕਾਰਡ ਕੱਟਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ  ਉਸ ਵਿੱਚ ਸਾਡਾ ਕੋਈ ਵੀ ਰੋਲ ਨਹੀਂ  ।

Pm Garib Kalyan Yojana Benefit People Get Free Grains In Gorakhpur - आज से  लाखो परिवारों को मिल रहा ये खास सुविधा, आप भी उठा सकते हैं लाभ - Amar Ujala  Hindi

Leave a Reply

Your email address will not be published. Required fields are marked *