January 30, 2023

Aone Punjabi

Nidar, Nipakh, Nawi Soch

ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ ਸਾਹਣੇ ਆਇਆ

1 min read

 ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ  ਹਟਣ ਤੋਂ ਬਾਅਦ ਮੈਂ ਸੀਐੱਮ ਦੇ ਅਹੁਦੇ ਲਈ ਵਿਧਾਇਕਾਂ ਦੀ ਪਹਿਲੀ ਪਸੰਦ ਸੀ। ਉਸ ਵੇਲੇ 42 ਵਿਧਾਇਕਾਂ ਨੇ ਮੇਰੇ ਹੱਕ ‘ਚ ਵੋਟਿੰਗ ਕੀਤੀ ਸੀ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 6 ਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ ਦੋ ਵਿਧਾਇਕਾਂ ਦਾ ਹੀ ਸਾਥ ਮਿਲਿਆ ਸੀ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਲਈ ਗੈਰ-ਹਾਜ਼ਰੀ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਉਹ ਵਿਦੇਸ਼ ਪਰਤਣ ਤੋਂ ਬਾਅਦ ਇਕ ਹਫ਼ਤਾ ਇਕਾਂਤ ਵਿਚ ਰਹਿਣ ਕਾਰਨ ਦੌਰੇ ਵਿਚ ਸ਼ਾਮਲ ਨਹੀਂ ਹੋ ਸਕੇ। ਮੰਗਲਵਾਰ ਨੂੰ ਅਬੋਹਰ ਨੇੜਲੇ ਪਿੰਡ ਮੌਜਗੜ੍ਹ ਵਿਖੇ ਕਾਂਗਰਸੀ ਨੌਜਵਾਨ ਆਗੂ ਅਤਿੰਦਰਪਾਲ ਸਿੰਘ ਟੀਨਾ ਵੱਲੋਂ ਰੱਖੀ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅਨੁਸੂਚਿਤ ਕਬੀਲਿਆਂ ਤੋਂ ਇਲਾਵਾ ਕਿਸਾਨਾਂ, ਸ਼ਹਿਰੀ ਖਪਤਕਾਰਾਂ ਅਤੇ ਮਿਹਨਤਕਸ਼ਾਂ ਦੀ ਭਲਾਈ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੂੰ ਇਹ ਯਕੀਨ ਹੋ ਗਿਆ ਹੈ ਕਿ ਉਹ 20 ਫਰਵਰੀ ਨੂੰ ਵੋਟਾਂ ਨਹੀਂ ਪਾ ਸਕਣਗੀਆਂ।

ਪੰਜਾਬ ਦੇ ਰਾਜਪਾਲ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਰੇਤ ਮਾਈਨਿੰਗ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਗਾਮੀ ਹਾਰ ਦੇ ਮੱਦੇਨਜ਼ਰ ਅਕਾਲੀ ਦਲ, ਭਾਜਪਾ ਅਤੇ ‘ਆਪ’ ਨੇ ਸਾਜਿਸ਼ ਰਚ ਦਿੱਤੀ ਹੈ। ਇਸ ਗਠਜੋੜ ਦਾ ਇੱਕੋ ਉਦੇਸ਼ 20 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਅਕਸ ਨੂੰ ਖਰਾਬ ਕਰਨਾ ਹੈ।

Leave a Reply

Your email address will not be published. Required fields are marked *