ਪ੍ਰਸਿੱਧ ਸਾਹਿਤਕਾਰ ਪ੍ਰੋ. ਕਿਰਪਾਲ ਸਿੰਘ ਯੋਗੀ ਨਹੀਂ ਰਹੇ
1 min read
ਪ੍ਰਸਿੱਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਪ੍ਰੋ. ਕਿਰਪਾਲ ਸਿੰਘ ਯੋਗੀ ਅੱਜ ਸ਼ੁੱਕਰਵਾਰ ਤੜਕ ਸਾਰ ਅਕਾਲ ਚਲਾਣਾ ਕਰ ਗਏ। ਉਹ 90 ਸਾਲ ਦੇ ਸਨ ਅਤੇ ਸ਼ੁੱਕਰਵਾਰ ਅੱਧੀ ਰਾਤ 2 ਵਜੇ ਸੰਖੇਪ ਬਿਮਾਰੀ ਪਿੱਛੋਂ ਉਨ੍ਹਾਂ ਆਪਣੇ ਗ੍ਰਹਿ ਵਿਖੇ ਪ੍ਰਾਣ ਤਿਆਗ ਦਿੱਤੇ। ਇਹ ਦੁਖਦ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਸੀਨੀਅਰ ਪੱਤਰਕਾਰ ਕੇਪੀ ਸਿੰਘ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਪ੍ਰੋ. ਯੋਗੀ ਦੀ ਪਛਾਣ ਇਕ ਉੱਚ ਕੋਟੀ ਦੇ ਵਿਦਵਾਨ, ਸਾਹਿਤਕਾਰ, ਸੁਹਿਰਦ, ਮਨੁਖਤਾ ਨੂੰ ਪਿਆਰ ਕਰਨ ਵਾਲੇ ਦਰਵੇਸ਼ ਮਨੁੱਖ ਵਜੋਂ ਪੂਰੇ ਪੰਜਾਬ ਅਤੇ ਸਮੁੱਚੇ ਪੰਜਾਬੀ ਜਗਤ ‘ਚ ਰਹੀ। ਉਹ ਆਪਣੇ ਜੀਵਨਕਾਲ ਵਿਚ ਅਨੇਕਾਂ ਸਹਿਤਕ ਸੰਸਥਾਵਾਂ ਅਤੇ ਸਰਗਰਮੀਆਂ ਨਾਲ ਜੁੜੇ ਰਹੇ। ਇਸ ਸਮੇਂ ਉਹ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਪ੍ਰਧਾਨ ਸਨ। ਜਮਹੂਰੀ ਅਧਿਕਾਰ ਸਭਾ ਦੇ ਉਹ ਸਾਬਕਾ ਜ਼ਿਲ੍ਹਾ ਪ੍ਰਧਾਨ ਸਨ। ਪ੍ਰੋ. ਯੋਗੀ ਦੇ ਸੈਂਕੜੇ ਵਿਦਿਆਰਥੀ ਅੱਜ ਵੱਖ ਵੱਖ਼ ਖੇਤਰਾਂ ਵਿੱਚ ਨਾਮ ਕਮਾ ਰਹੇ ਹਨ। ਉਹਨਾਂ ਦੇ ਦੇਹਾਂਤ ਉੱਪਰ ਸਾਹਿਤਕ ਹਲਕਿਆਂ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ। ਉਹਨਾਂ ਦੇ।ਦੇਹਾਂਤ ਉੱਪਰ ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਸੰਯੋਜਕ ਮੱਖਣ ਕੋਹਾੜ, ਸਕੱਤਰ ਮੰਗਲ ਚੰਚਲ, ਨਾਵਲਕਾਰ ਤਰਸੇਮ ਸਿੰਘ ਭੰਗੂ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਡਾ. ਜਗਜੀਵਨ ਲਾਲ, ਸਕੱਤਰ ਅਸ਼ਵਨੀ ਕੁਮਾਰ ਅਤੇ ਪ੍ਰੈਸ ਕਲੱਬ ਗੁਰਦਾਸਪੁਰ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
