ਪ੍ਰੈਸ ਕਾਨਫਰੰਸ ’ਚ ਨਵਜੋਤ ਸਿੱਧੂ ਨੇ ਗਵਾਇਆ ਆਪਾ, ਇਕ ਸਵਾਲ ਦੇ ਜਵਾਬ ’ਚ ਬੋਲੇ ਅਪਸ਼ਬਦ
1 min read
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਚੰਡੀਗਡ਼੍ਹ ਵਿਚ ਮੀਡੀਆ ਵਿਚ ਰੂਬਰੂ ਹੋਏ। ਸਿੱਧੂ ਨੇ ਆਪਣੇ ਪੰਜਾਬ ਮਾਡਲ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ਼ਹਿਰੀ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇਗੀ। ਮਨਰੇਗਾ ਵਾਂਗ ਸ਼ਹਿਰਾਂ ਵਿੱਚ ਵੀ ਰੁਜ਼ਗਾਰ ਲਈ ਯੋਜਨਾ ਬਣਾਈ ਜਾਵੇਗੀ, ਜਿਸ ਵਿੱਚ ਹੁਨਰਮੰਦ ਤੇ ਗ਼ੈਰ-ਹੁਨਰਮੰਦ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਦੌਰਾਨ ਇਕ ਸਵਾਲ ਦੇ ਜਵਾਬ ‘ਚ ਸਿੱਧੂ ਨੇ ਆਪਾ ਗਵਾ ਦਿੱਤਾ ਅਤੇ ਗਾਲ੍ਹਾਂ ਵੀ ਕੱਢੀਆਂ।ਸਿੱਧੂ ਨੇ ਕਿਹਾ ਕਿ ਆਪਣੇ ਪੰਜਾਬ ਮਾਡਲ ਵਿੱਚ ਮਜ਼ਦੂਰਾਂ ਅਤੇ ਪੱਲੇਦਾਰਾਂ ਲਈ ਸਮਾਂ ਨਿਸ਼ਚਿਤ ਕੀਤਾ ਜਾਵੇਗਾ। ਉਨ੍ਹਾਂ ਦੇ ਭੱਤੇ ਤੈਅ ਕੀਤੇ ਜਾਣਗੇ। ਕਈ ਕੰਪਨੀਆਂ ਕਾਮਿਆਂ ਤੋਂ ਵੱਧ ਕੰਮ ਲੈ ਰਹੀਆਂ ਹਨ। ਪੰਜਾਬ ਮਾਡਲ ਵਿੱਚ ਅਜਿਹਾ ਨਹੀਂ ਹੋਵੇਗਾ। ਕੰਮ ਦੇ ਘੰਟੇ ਨਿਸ਼ਚਿਤ ਕੀਤੇ ਜਾਣਗੇ। ਜੇਕਰ ਤੁਸੀਂ ਜ਼ਿਆਦਾ ਘੰਟੇ ਕੰਮ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ।
