September 21, 2021

Aone Punjabi

Nidar, Nipakh, Nawi Soch

ਪੰਜਾਬੀ ਯੂਨੀਵਰਸਿਟੀ ਪਟਿਆਲਾ: ਬਾਹਰੋਂ ਆਏ ਅਨਸਰਾਂ ਨੇ ਵਿਦਿਆਰਥੀਆਂ ਤੇ ਕੀਤਾ ਯੋਜਨਾਬੱਧ ਹਮਲਾ, ਗੁੰਡਿਆਂ ਤੇ ਐਫ ਆਈ ਆਰ ਦਰਜ਼ ਕਰਨ ਦੀ ਕੀਤੀ ਜਾ ਰਹੀ ਮੰਗ

1 min read

ਪਟਿਆਲਾ: ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬੀ ਕਲਾਸ ਦੇ ਮੁਲਾਜ਼ਮ ਰਾਜੂ ਦੀ ਸ਼ਹਿ ‘ਤੇ ਗੁੰਡਿਆਂ ਨੇ ਵਿਦਿਆਰਥੀਆਂ ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਗਿਆ ਹੈ। ਜਿਸ ਵਿੱਚ ਨੌੰ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।

ਜਾਣਕਾਰੀ ਮੁਤਾਬਿਕ 7 ਮਈ ਦੀ ਰਾਤ ਯੂਨੀਵਰਸਿਟੀ ਵਿੱਚ ਕੁਝ ਅਨਸਰਾਂ ਨੇ ਦਾਰੂ ਪੀ ਕੇ ਗੱਡੀ ਤੇ ਗੇੜੇ ਕੱਢੇ ਸੀ, ਜਿਨ੍ਹਾਂ ਤੋਂ  ਵਿਦਿਆਰਥੀਆਂ ਨੇ ਮੌਕੇ ਤੇ ਘੇਰ ਕੇ ਮੁਆਫ਼ੀ ਮੰਗਵਾਈ ਸੀ। ਕੱਲ ਸਵੇਰ ਤੋਂ ਹੀ ਇਹ ਗੁੰਡੇ ਯੂਨੀਵਰਸਿਟੀ ਵਿੱਚ ਬੈਠ ਕੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰਨ ਦੀਆਂ ਵਿਉਂਤਾਂ ਘੜ ਰਹੇ ਸਨ। ਸ਼ਾਮ ਨੂੰ ਇਹਨਾਂ ਨੇ ਰਾਜੂ ਤੇ ਹੋਰ ਮੁਲਾਜ਼ਮਾਂ ਦੀ ਅਗਵਾਈ ਵਿੱਚ ਲਾਇਬ੍ਰੇਰੀ ਕੋਲ ਸਪੀਕਰ ਲਾਕੇ ਜਥੇਬੰਦੀਆਂ, ਖਾਸ ਕਰਕੇ ਕੁੜੀਆਂ ਖ਼ਿਲਾਫ਼ ਭੱਦੀ ਬਿਆਨਬਾਜ਼ੀ ਕੀਤੀ ਤੇ ਕਿਹਾ ਕਿ ਦਾਰੂ ਪੀਕੇ ਗੁੰਡਾਗਰਦੀ ਕਰਨਾ ਸਾਡਾ ਹੱਕ ਹੈ।

ਸਭ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਵਿੱਚ ਵਿਦਿਆਰਥੀ ਉਹਨਾਂ ਨੂੰ ਰੋਕਣ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਬੈਠ ਕੇ ਗੱਲ ਕਰਨ ਲਈ ਕਹਿ ਰਹੇ ਸਨ ਤਾਂ ਉਹਨਾਂ ਨੇ ਵਿਦਿਆਰਥੀਆਂ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਵਿਦਿਆਰਥੀ ਜਥੇਬੰਦੀਆਂ ਐਸ.ਐਫ.ਆਈ. ਦੇ ਅਮੋਲਕ, ਏ.ਆਈ.ਐੱਸ.ਐੱਫ. ਦੇ ਵਰਿੰਦਰ ਤੇ ਕੇਵੀ ਅਤੇ ਹੋਰ ਸਾਥੀਆਂ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਹਨ।ਇਹ ਗੁੰਡਾਗਰਦੀ ਦਾ ਨੰਗਾ ਨਾਚ ਯੂਨੀਵਰਸਿਟੀ ਦੇ ਸਕਿਓਰਿਟੀ ਅਫ਼ਸਰ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਹੈ।

ਹਮਲਾ ਕਰਕੇ ਭੱਜ ਰਹੇ ਗੁੰਡਾ ਅਨਸਰਾਂ ਵਿੱਚੋਂ ਵਿਦਿਆਰਥੀਆਂ ਨੇ ਆਪਣੇ ਏਕੇ ਦੇ ਦਮ ‘ਤੇ ਇਕ ਗੁੰਡਾ ਅਨਸਰ ਨੂੰ ਮੌਕੇ ‘ਤੇ ਫੜਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ।

ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਇਹ ਮੰਗਾ ਰੱਖੀਆਂ ਹਨ –

1.) ਬੀ ਕਲਾਸ ਦਾ ਮੁਲਾਜ਼ਮ ਰਾਜੂ ਜਿਹਦੀ ਸ਼ਹਿ ‘ਤੇ ਇਹ ਯੋਜਨਾਬੱਧ ਹਮਲਾ ਹੋਇਆ ਹੈ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਹਦੇ ‘ਤੇ ਪਰਚੇ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਯੂਨੀਵਰਸਿਟੀ ਪ੍ਰਸ਼ਾਸ਼ਨ ਉਸਨੂੰ ਬਰਖਾਸਤ ਕਰੇ।

2.) ਯੂਨੀਵਰਸਿਟੀ ਪ੍ਰਸ਼ਾਸਨ ਆਪਣੇ ਵੱਲੋਂ ਇਨ੍ਹਾਂ ਗੁੰਡੇ ਅਨਸਰਾਂ ਉੱਪਰ ਸ਼ਿਕਾਇਤ ਕਰਤਾ ਵਜੋਂ ਐਫ.ਆਈ.ਆਰ. ਦਰਜ ਕਰਵਾਏ, ਜਿਸ ਵਿੱਚ ਜ਼ਖਮੀ ਵਿਦਿਆਰਥੀਆਂ ਦੇ ਬਿਆਨ ਲਏ ਜਾਣ।

3.) ਯੂਨੀਵਰਸਿਟੀ ਵਿੱਚੋਂ ਮੁਕੰਮਲ ਤੌਰ ‘ਤੇ ਚਾਰ ਪਹੀਆ ਵਾਹਨ ਬੰਦ ਕੀਤੇ ਜਾਣ।

– ਸਮੂਹ ਵਿਦਿਆਰਥੀ ਜਥੇਬੰਦੀਆਂ

Leave a Reply

Your email address will not be published. Required fields are marked *