ਪੰਜਾਬ ਚ ਆਪ ਦੀ ਬਣੀ ਸਰਕਾਰ ਵੱਡੇ ਵੱਡੇ ਦਿੱਗਜ਼ ਹਾਰੇ
1 min read
ਚੋਣ ਨਤੀਜੇ ਦੇ ਦੌਰਾਨ ਆਪ ਨੇ ਵਿਰੋਧੀੳਾ ਦੇ ਚਾਰੋ ਕੋਣੇ ਬੰਦ ਕਰ ਛੱਡੇ ਹਨ। ਹੁਣ ਹਰ ਪਾਸੇ ਆਪ ਆਪ ਹੀ ਹੋਈ ਪਈ ਹੈ।10 ਮਾਰਚ ਨੂੰ ਵੱਡੇ ਵੱਡੇ ਸਿਆਸੀਦਾਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।ਜ਼ਿਆਦਾਤਰ ਵੱਡੇ ਸਿਆਸੀ ਆਮ ਆਦਮੀ ਪਾਰਟੀ ਤੋ ਹੀ ਹਾਰੇ ਹਨ।ਪੰਜਾਬ ਚ ਇਸ ਵਾਰ ਝਾੜੂ ਫਿਰ ਹੀ ਗਿਆ ਹੈ। ਚੋਣਾ ਦੇ ਵਿੱਚ ਇਸਵਾਰ ੳਾਪ ਨੇ ਇੱਲਕ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ਜੋ ਕਿ 92 ਸੀਟਾਂ ਨਾਲ ਇਹ ਜਿੱਤ ਹਾਸਿਲ ਹੋਈ ਹੈ।ਆਉ ਹੁਣ ਗੱਲ ਕਰਦੇ ਹਾ ਕਿ ਕਿੱਥੋ ਕਿਸ ਨੇ ਕਿਸਨੂੰ ਹਰਾਇਆ ਹੈ।
ਚਮਕੌਰ ਸਾਹਿਬ ਦੀ ਜੇ ਗੱਲ ਕਰਿਏ ਤਾ ਚਰਨਜੀਤ ਸਿੰਘ ਚੰਨੀ ਜੋ ਕਿ 111ਦਿਨਾਂ ਲਈ ਪੰਜਾਬ ਦੇ ਸੀ.ਐੱਮ ਰਹੇ ਹਨ। ਇਨ੍ਹਾਂ ਦਾ ਮੁਕਾਬਲਾ ਆਪ ਦੇ ਉਮੀਦਵਾਰ ਡਾ ਚਰਨਜੀਤ ਸਿੰਘ ਨੇ ਚੰਂਨੀ ਨੂੰ ਹਰਾ ਦਿੱਤਾ ਤੇ ਇਸਦੇ ਨਾਲ ਹੀ ਜੇ ਆਪਾ ਗੱਲ ਕਰਿਏ ਭਦੌੜ ਦੀ ਤਾ ਉੱਥੇ ਵੀ ਚਰਨਜੀਤ ਸਿੰਘ ਚੰਨੀ ਨੂੰ ਆਪ ਦੇ ਉਮੀਦ ਵਾਰ ਲਾਭ ਸਿੰਘ ਉਗੋਕੇ ਨੇ ਹਰਾ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਦੇ ਸ਼ਹਿਰ ਪਟਿਆਲਾ ਚ ਵੀ ਆਮ ਆਦਮੀ ਪਾਰਟੀ ਦੀ ਹਵਾ ਚੱਲੀ ਤੇ ਅਜੀਤਪਾਲ ਕੋਹਲੀ ਨੇ ਕੈਪਟਨ
ਅਮਰਿੰਦਰ ਸਿੰਘ ਨੂੰ ਹਰਾ ਦਿੱਤਾ ਹੈ।ਨਾ ਸਿਰਫ ਪਟਿਆਲਾ ਦੇ ਵਿੱਚ ਬਲਕਿ ਬਾਦਲਾ ਦੇ ਗੜ ਲੰਬੀ ਵਿੱਚ ਵ ਿਆਪ ਨੇ ਗੁਰਮੀਤ ਸਿੰਘ ਖੁੱਡੀਆ ਨੇ ਜਿੱਤ ਹਾਸਿਲ ਕਰੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਹੋਈ।
ਜਲਾਲਾਬਾਦ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਝਾੜੂ ਚੱਲਿਆ ਜਗਦੀਪ ਸਿੰਘ ਕੰਬੋਜ਼ ਨੇ ਸੁਖਬੀਰ ਬਾਦਲ ਨੂੰ 30 ਜਹਾਰ ਦੇ ਵੱਡੇ ਫਰਕ ਨਾਲ ਹਰਾਇਆ।
ਇਸਦੇ ਨਾਲ ਹੀ ਅੰਮ੍ਰਿਤਸਰ ਪੂਰਬੀ ਦੀ ਗੱਲ ਕਰਿਏ ਇੱਥੇ ਵੀ ਆਪ ਨੇ ਜਿੱਤ ਹਾਸਿਲ ਕੀਤੀ ਹੈ। ਇਸ ਚ ਇਕ ਪਾਸੇ ਬਿਕਰਮ ਸਿੰਘ ਮਜੀਠੀਆ ਤੇ ਦੂਜੇ ਪਾਸੇ ਨਵਜੋਤ ਸਿੱਧੂ ਇਸ ਮੁਕਾਬਲੇ ਚ ਚੋਣ ਲੜ ਰਹੇ ਸਨ ਤੇ ਇਹਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ ਵੀ ਕੇਦਰੀ ਸੀਟ ਸੀ ਪਰ ਇਸ ਜਗਾ ਵੀ ਆਪ ਦੇੇ ਅਜੇ ਗੁਪਤਾ ਨੇ ਓ.ਪੀ ਸੋਨੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
ਪੰਜਾਬ ਦੇ ਲੋਕਾ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਪਰ ਦੇਖਣਾ ਇਹ ਹੋਵੇਗਾ ਕਿ ਆਪ ਸੂਬੇ ਦੇ ਲੋਕਾ ਦੇ ਭਰੋਸੇ ਤੇ ਕਿੰਨਾ ਕੁ ਖਰਤ ਉੱਤਰਦੀ ਹੈ।ਹੁਣ ਪੰਜਾਬ ਦੀ ਵਾਗਡੋਰ ਆਪ ਦੇ ਹੱਥ ਵਿੱਚ ਹੈ।
