January 30, 2023

Aone Punjabi

Nidar, Nipakh, Nawi Soch

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੁਖਪਾਲ ਖਹਿਰਾ ਨੇ ਕੀਤੀ ਅਪੀਲ

1 min read

ਮੇਰੀ AAP ਦੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ, ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਇਸ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਕਰਨ ਕਿਉਂਕਿ ਸਾਡਾ ਕੰਮ ਕਾਨੂੰਨ ਬਣਾਉਣ ਦਾ ਹੈ ਅਤੇ ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ। ਇਹ ਤਾਕਤ ਚੀਫ ਸੈਕਟਰੀ ਜਾਂ ਮਹਿਕਮਿਆਂ ਦੇ ਮੁੱਖੀਆਂ ਕੋਲ ਹਨ।
ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਦੀ ਬਜਾਏ ਇਹ ਜ਼ਿਆਦਾ ਬੇਹਤਰ ਹੋਵੇਗਾ ਕਿ ਨਵੀਂ ਚੁਣੀ ਸਰਕਾਰ ਅਫਸਰਾਂ ਅਤੇ ਕਰਮਚਾਰੀਆਂ ਦੇ ਕੰਮ ਕਾਜ ਵਾਸਤੇ ਇੱਕ ਵਧੀਆ ਪਾਲਿਸੀ ਬਣਾਵੇ ਅਤੇ ਉਨ੍ਹਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਪਾਰਦਰਸ਼ਤਾ ਲਿਆਵੇ। “ਪੁੱਠਾ ਟੰਗ ਦਿਆਂਗੇ” ਵਰਗੇ ਸ਼ਬਦ ਇੱਕ MLA ਦੇ ਮੂੰਹ ਤੋਂ ਸ਼ੋਭਦੇ ਨਹੀਂ ਹਨ

Leave a Reply

Your email address will not be published. Required fields are marked *