January 30, 2023

Aone Punjabi

Nidar, Nipakh, Nawi Soch

ਪੰਜਾਬ ਚ ਇਥੇ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਲਈ ਹੋ ਗਿਆ ਇਹ ਐਲਾਨ – ਸਫ਼ਰ ਕਰਨ ਵਾਲਿਆਂ ਲਈ

1 min read

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ,ਫ਼ਕੀਰਾਂ ਦੀ ਧਰਤੀ ਹੈ। ਇਸ ਧਰਤੀ ਤੇ ਬਹੁਤ ਸਾਰੀਆਂ ਮਹਾਨ ਹਸਤੀਆਂ ਨੇ ਜਨਮ ਲਿਆ ਹੈ । ਜਿਨ੍ਹਾਂ ਨੇ ਆਪਣੀ ਸਿੱਖਿਆ ਸਦਕਾ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਸਭ ਤੋਂ ਵੱਧ ਅਹਿਮ ਰੋਲ ਅਦਾ ਕੀਤਾ । ਜਿਨ੍ਹਾਂ ਮਹਾਨ ਹਸਤੀਆਂ ਨੂੰ ਅੱਜ ਵੀ ਦੇਸ਼ ਵਾਸੀਆਂ ਦੇ ਵੱਲੋਂ ਬਹੁਤ ਹੀ ਆਦਰ ਅਤੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ । ਇਨ੍ਹਾਂ ਮਹਾਨ ਹਸਤੀਆਂ ਦੇ ਨਾਲ ਜੁੜੇ ਹੋਏ ਦਿਹਾੜਿਆਂ ਨੂੰ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਭਾਰਤ ਦੇ ਵਿਚ ਵੱਖ ਵੱਖ ਧਰਮਾਂ, ਜਾਤੀਆਂ ਦੇ ਲੋਕ ਰਹਿੰਦੇ ਹਨ । ਜਿਨ੍ਹਾਂ ਦੇ ਵੱਲੋਂ ਆਪਣੇ ਧਰਮ ਦੇ ਨਾਲ ਸਬੰਧਤ ਹਰ ਇੱਕ ਦਿਨ ਦਿਹਾਡ਼ੇ ਨੂੰ ਖ਼ੁਸ਼ੀ , ਉਤਸ਼ਾਹ ਅਤੇ ਸ਼ਰਧਾਭਾਵਨਾ ਨਾਲ ਮਨਾਇਆ ਜਾਂਦਾ ਹੈ ।

ਗੱਲ ਕੀਤੀ ਜਾਵੇ ਜੇਕਰ ਸਿੱਖ ਧਰਮ ਦੀ ਤਾਂ ਇਸ ਧਰਮ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਸਾਰੇ ਗੁਰੂਆਂ ਦੇ ਦਿ ਨਾਲ ਸਬੰਧਤ ਸਮਾਗਮਾਂ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸੇ ਵਿਚਕਾਰ ਹੁਣ ਸਿੱਖ ਸੰਗਤ ਵੀ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ , ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਕਰਤਾਰਪੁਰ ਕੌਰੀਡੋਰ ਵੀ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ । ਹੁਣ ਇਸੇ ਵਿਚਕਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਤਸਵ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਵਿਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ । ਪੰਜਾਬ ਤੇ ਜ਼ਿਲਾ ਜਲੰਧਰ ਦੇ ਵਿਚ ਇਹ ਨਗਰ ਕੀਰਤਨ ਸਤਾਰਾਂ ਨਵੰਬਰ ਨੂੰ ਕੱਢਿਆ ਜਾਵੇਗਾ।

ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ । ਇਸ ਨਗਰ ਕੀਰਤਨ ਦੇ ਵਿੱਚ ਹੁੰਮ ਹੁਮਾ ਕੇ ਸ਼ਰਧਾਲੂ ਪਹੁੰਚਣਗੇ । ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਕੱਢਿਆ ਜਾਵੇਗਾ । ਜਿਸ ਕਾਰਨ ਟਰੈਫਿਕ ਵੀ ਕਾਫ਼ੀ ਪ੍ਰਭਾਵਿਤ ਹੋਵੇਗਾ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਹੁਣ ਪੁਲੀਸ ਦੇ ਵੱਲੋਂ ਰੂਟਾਂ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ । ਦਰਅਸਲ ਹੁਣ ਟ੍ਰੈਫਿਕ ਪੁਲੀਸ ਦੇ ਵੱਲੋਂ ਕੁਝ ਰੂਟਸ ਨੂੰ ਬਦਲ ਦਿੱਤਾ ਗਿਆ ਹੈ , ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਟਰੈਫਿਕ ਪੁਲੀਸ ਕਮਿਸ਼ਨਰੇਟ ਜਲੰਧਰ ਦੇ ਵੱਲੋਂ ਸਵੇਰ ਦੇ ਨੌਂ ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਤਕ ਕੁਝ ਚੌਂਕਾਂ ਤੋਂ ਟ੍ਰੈਫਿਕ ਡਾਈਵਰਟ ਕਰ ਕੇ ਕੁਝ ਬਦਲਾਅ ਕੀਤੇ ਗਏ ਹਨ ।

ਇਸ ਸਬੰਧੀ ਟ੍ਰੈਫਿਕ ਪੁਲੀਸ ਦੇ ਵੱਲੋਂ ਇਕ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ ਹੈ । ਜਿਸਦੇ ਵਿਚ ਇਨ੍ਹਾਂ ਰੂਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ । ਨਾਲ ਹੀ ਇਸ ਪ੍ਰੈੱਸ ਨੋਟ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਤਾਰਾਂ ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿੱਚ ਕੱਢਿਆ ਜਾਣ ਵਾਲਾ ਵਿਸ਼ਾਲ ਨਗਰ ਕੀਰਤਨ ਦੌਰਾਨ ਲੋਕ ਟ੍ਰੈਫਿਕ ਪੁਲੀਸ ਦੇ ਵੱਲੋਂ ਜਾਰੀ ਕੀਤੇ ਗਏ ਰੂਟਾਂ ਦਾ ਇਸਤੇਮਾਲ ਕਰਕੇ ਪੁਲੀਸ ਨੂੰ ਆਪਣਾ ਸਹਿਯੋਗ ਦੇਣ । ਸੌ ਟ੍ਰੈਫ਼ਿਕ ਪੁਲੀਸ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਹੜੇ ਕਿਹੜੇ ਰੂਟਾਂ ਦੇ ਵਿੱਚ ਬਦਲਾਅ ਕੀਤੇ ਗਏ ਹਨ ਉਸ ਦੀ ਜਾਣਕਾਰੀ ਹੇਠਾਂ ਦਿੱਤੀ ਤਸਵੀਰ ਤੇ ਵਿੱਚ ਵਿਸਥਾਰ ਨਾਲ ਦਿੱਤੀ ਗਈ ਹੈ ।

Leave a Reply

Your email address will not be published. Required fields are marked *