ਪੰਜਾਬ ‘ਚ ਕਿਸਾਨਾਂ ਨੇ ਕੀਤਾ ਅਕਸ਼ੈ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਦਾ ਵਿਰੋਧ, ਕਈ ਜਗ੍ਹਾ ਰੁਕਵਾਏ ਫਿਲਮ ਸ਼ੋਅ
1 min read
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਹੈ। ਸ਼ਨੀਵਾਰ ਨੂੰ ਦੇਸ਼ ਭਰ ‘ਚ ਰਿਲੀਜ਼ ਹੋਈ ਇਸ ਫਿਲਮ ਦੇ ਵਿਰੋਧ ‘ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤਾ ਅਤੇ ਕਈ ਥਾਵਾਂ ‘ਤੇ ਸਿਨੇਮਾਘਰਾਂ ‘ਚ ਇਸ ਦੇ ਸ਼ੋਅ ਨੂੰ ਰੋਕ ਦਿੱਤਾ ਗਿਆ। ਪੰਜਾਬ ਦੇ ਬਰਨਾਲਾ, ਜਲਾਲਾਬਾਦ, ਮੋਗਾ ਅਤੇ ਜ਼ੀਰਕਪੁਰ ‘ਚ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਫਿਲਮ ਦੀ ਸਕਰੀਨਿੰਗ ਰੋਕ ਦਿੱਤੀ। ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ, ਜਿਸ ਕਾਰਨ ਫਿਲਮ ਨਹੀਂ ਚੱਲਣ ਦਿੱਤੀ ਜਾਵੇਗੀ।
ਬਰਨਾਲਾ ‘ਚ ਜੀ ਮੱਲ ‘ਚ ਕਿਸਾਨਾਂ ਨੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਆਗੂਆਂ ਸਿਕੰਦਰ ਸਿੰਘ, ਜਸਮੇਲ ਸਿੰਘ, ਬਿੱਟੂ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ‘ਚ ਖੇਤੀ ਕਾਨੂੰਨਾਂ ਦੀ ਹਮਇਤ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਫਿਲਮ ਜਾਂ ਸ਼ੋਅ ਦਾ ਪ੍ਰਚਾਰ ਪੰਜਾਬ ਵਚਿ ਨਹੀਂ ਹੋਣ ਦਿੱਤਾ ਜਾਵੇਗਾ। ਖੇਤੀ ਕਾਨੂੰਨਾਂ ਨਾਲ ਪੰਜਾਬ ਪੂਰੀ ਤਰ੍ਹਾਂ ਆਰਥਿਕ ਤੌਰ ‘ਤੇ ਤਬਾਹ ਹੋ ਜਾਵੇਗਾ। ਦੂਜੇ ਪਾਸੇ ਜ਼ੀ ਮਾਲ ਦੇ ਮੈਨੇਜਰ ਨਵੀਨ ਕੁਮਾਰ ਨੇ ਦੱਸਿੱਆ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ ਗਈ ਹੈ।
