ਪੰਜਾਬ ’ਚ ਕਿਹਡ਼ੀ ਪਾਰਟੀ ਦੀ ਸਰਕਾਰ ਬਣੇਗੀ,
1 min read
117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜਿਆਂ ਲਈ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੁਪਹਿਰ ਬਾਅਦ ਦੋ ਵਜੇ ਤਕ ਤਸਵੀਰ ਕਾਫ਼ੀ ਹੱਦ ਤਕ ਸਾਫ਼ ਹੋ ਜਾਵੇਗੀ। ਪੰਜਾਬ ’ਚ ਇਸ ਵਾਰੀ 71.95 ਫ਼ੀਸਦੀ ਵੋਟਿੰਗ ਹੋਈ ਸੀ।
ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਨੇ 117 ਸੀਟਾਂ ’ਤੇ ਚੋਣ ਲਡ਼ੀ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ 97 ਤੇ ਉਸ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ (ਬਸਪਾ) ਨੇ 20 ਸੀਟਾਂ ’ਤੇ ਦਾਅ ਖੇਡਿਆ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) 68, ਜਦਕਿ ਉਸ ਦੀ ਭਾਈਵਾਲ ਪੰਜਾਬ ਲੋਕ ਕਾਂਗਰਸ (ਪੀਐੱਲਸੀ) 34 ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ 15 ਸੀਟਾਂ ’ਤੇ ਕਿਸਮਤ ਅਜ਼ਮਾ ਰਹੇ ਹਨ। ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਨੇ ਵੀ 107 ਸੀਟਾਂ ’ਤੇ ਦਾਅ ਖੇਡਿਆ ਹੈ।
ਕਾਂਗਰਸ : ਜੇਕਰ ਸੱਤਾ ’ਚ ਪਰਤੀ ਤਾਂ ਤਮਾਮ ਝਗਡ਼ੇ, ਬਗ਼ਾਵਤ ਦੀ ਚਰਚਾ ਖ਼ਤਮ ਹੋ ਜਾਵੇਗੀ। ਚੰਨੀ ਤੇ ਸਿੱਧੂ ਦਾ ਕੱਦ ਵਧੇਗਾ। ਕੈਪਟਨ ਨੂੰ ਪਾਰਟੀ ਤੋਂ ਕੱਢਣ ਦਾ ਫ਼ੈਸਲਾ ਸਹੀ ਸਾਬਿਤ ਹੋਵੇਗਾ। ਹਾਰਨ ਦੀ ਸਥਿਤੀ ’ਚ ਪਾਰਟੀ ’ਚ ਬਗ਼ਾਵਤ ਹੋਰ ਵਧੇਗੀ।
-ਭਾਜਪਾ : ਚੰਗੇ ਪ੍ਰਦਰਸ਼ਨ ’ਤੇ ਕਿਸਾਨ ਅੰਦੋਲਨ ’ਚ ਉਸ ਦੇ ਵਿਰੋਧ ਨੂੰ ਬਿਨਾਂ ਕਾਰਨ ਤੇ ਸਿਆਸੀ ਮੰਨਿਆ ਜਾਵੇਗਾ। ਅਕਾਲੀ ਦਲ ਦੇ ਬਿਨਾਂ ਭਾਜਪਾ ਦਾ ਉਭਾਰ ਉਸ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਖ਼ਰਾਬ ਪ੍ਰਦਰਸ਼ਨ ’ਤੇ ਲੋਕ ਆਧਾਰ ਬਾਰੇ ਸਵਾਲ ਉੱਠਣਗੇ।
-ਆਪ : ਸਰਕਾਰ ਬਣਾਉਣ ’ਚ ਕਾਮਯਾਬ ਹੋਈ ਤਾਂ ਕੇਜਰੀਵਾਲ ਦੇ ਦਿੱਲੀ ਮਾਡਲ ਤੇ ਭਗਵੰਤ ਮਾਨ ਦੇ ਚਿਹਰੇ ਦੇ ਅਸਰ ’ਤੇ ਮੋਹਰ ਲੱਗੇਗੀ। ਹੋਰ ਸੂਬਿਆਂ ’ਚ ਵੀ ਰਸਤਾ ਖੁੱਲ੍ਹੇਗਾ। ਨਾਕਾਮ ਰਹਿਣ ’ਤੇ ਮੁਫ਼ਤ ਦੀ ਸਿਆਸਤ ਦੀ ਆਲੋਚਨਾ ਵਧੇਗੀ।
-ਅਕਾਲੀ ਦਲ : ਸੱਤਾ ’ਚ ਆਈ ਤਾਂ ਬੇਅਦਬੀ ਮਾਮਲਾ ਬੇਅਸਰ ਹੋਵੇਗਾ। ਡਰੱਗਜ਼ ਕੇਸ ’ਚ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਕਾਂਗਰਸ ਘਿਰੇਗੀ। ਸੁਖਬੀਰ ਦਾ ਕੱਦ ਵਧੇਗਾ। ਹਾਰਨ ’ਤੇ ਅਕਾਲੀ ਦਲ ਦੀ ਸਥਿਤੀ ਹੋਰ ਵਿਗਡ਼ੇਗੀ। ਭਵਿੱਖ ’ਚ ਵਾਪਸੀ ਮੁਸ਼ਕਲ ਹੋਵੇਗੀ।
-ਬਸਪਾ : ਚੰਗੇ ਪ੍ਰਦਰਸ਼ਨ ’ਤੇ ਸਰਕਾਰ ਵਿਚ ਹਿੱਸੇਦਾਰੀ ਦੀਆਂ ਸੰਭਾਵਨਾਵਾਂ ਵਧਣਗੀਆਂ। ਖ਼ਰਾਬ ਸਥਿਤੀ ’ਚ ਗਠਜੋਡ਼ ’ਤੇ ਸਵਾਲ ਉੱਠੇਗਾ। ਭਵਿੱਖ ’ਚ ਪਾਰਟੀ ਹੋਰ ਕਮਜ਼ੋਰ ਹੋਵੇਗੀ।
– ਪੀਐੱਲਸੀ : ਜਿੱਤ ਮਿਲੀ ਤਾਂ ਕਾਂਗਰਸ ਦੇ ਬਾਗ਼ੀ ਨਾਲ ਆ ਸਕਦੇ ਹਨ। ਕੈਪਟਨ ਦਾ ਕੱਦ ਵਧੇਗਾ। ਹਾਰਨ ਦੀ ਸਥਿਤੀ ’ਚ ਇਸਨੂੰ ਪਾਰਟੀ ਤੇ ਕੈਪਟਨ ਦੀ ਸਿਆਸਤ ਦਾ ਅੰਤ ਮੰਨਿਆ ਜਾਵੇਗਾ।
-ਅਕਾਲੀ ਦਲ ਸੰਯੁਕਤ : ਜਿੱਤ ਨਾਲ ਅਕਾਲੀ ਦਲ ਵਿਰੋਧੀ ਵਿਚਾਰਧਾਰਾ ਵਾਲੇ ਆਗੂਆਂ ਨੂੰ ਮੰਚ ਮਿਲੇਗਾ। ਖ਼ਰਾਬ ਪ੍ਰਦਰਸ਼ਨ ’ਤੇ ਪਾਰਟੀ ਬਿਖਰ ਜਾਵੇਗੀ। ਪਰਮਿੰਦਰ ਢੀਂਡਸਾ ਦੀ ਮੁਸ਼ਕਲ ਵਧੇਗੀ।
