ਪੰਜਾਬ ਚ ਕੁਝ ਕੁ ਇਲਾਕਿਆ ਚ ਅੱਜ ਮਨਾਈ ਜਾਵੇਗੀ ਭਾਈ ਦੂਜ, ਜਾਣੋ ਸ਼ੁਭ ਸਮਾਂ ਤੇ ਪੌਰਾਣਿਕ ਕਥਾ ।
1 min read
ਦੀਵਾਲੀ ਦਾ ਪੰਜ ਦਿਨਾਂ ਤਿਉਹਾਰ ਭਾਈ ਦੂਜ ਜਾਂ ਯਮ ਦੀਵਤਿਆਂ ‘ਤੇ ਸਮਾਪਤ ਹੁੰਦਾ ਹੈ। ਭਾਈ ਦੂਜ ਦਾ ਤਿਉਹਾਰ ਦੀਵਾਲੀ ਤੋਂ ਦੋ ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਯਮ ਦਵਿਤੀਆਂ ਵੀ ਕਿਹਾ ਜਾਂਦਾ ਹੈ, ਇਸ ਦਿਨ ਮੌਤ ਦੇ ਦੇਵਤਾ ਯਮਰਾਜ ਅਤੇ ਉਨ੍ਹਾਂ ਦੀ ਭੈਣ ਯਮੁਨਾ ਦੀ ਪੂਜਾ ਕਰਨ ਦਾ ਰਿਵਾਜ ਹੈ। ਰੱਖੜੀ ਵਾਂਗ ਇਹ ਤਿਉਹਾਰ ਵੀ ਭੈਣ-ਭਰਾ ਨੂੰ ਸਮਰਪਿਤ ਹੈ। ਇਸ ਦਿਨ ਭਰਾ ਆਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਘਰ ਮਿਲਣ ਆਉਂਦੇ ਹਨ। ਭੈਣਾਂ ਤਿਲਕ ਤੇ ਆਰਤੀ ਕਰ ਕੇ ਭਰਾ ਦੀ ਨਜ਼ਰ ਉਤਾਰਦੀਆਂ ਹਨ। ਇਸ ਸਾਲ ਭਾਈ ਦੂਜ ਦਾ ਤਿਉਹਾਰ 6 ਨਵੰਬਰ ਨੂੰ ਆ ਰਿਹਾ ਹੈ। ਆਓ ਜਾਣਦੇ ਹਾਂ ਸ਼ੁੱਭ ਮਹੂਰਤ ਤੇ ਇਸ ਦਾ ਪੌਰਾਣਕਿ ਮਹੱਤਵ। ਹਿੰਦੂ ਕੈਲੰਡਰ ਅਨੁਸਾਰ, ਭਾਈ ਦੂਜ ਜਾਂ ਯਮ ਦਵਿਤੀਆ ਦਾ ਤਿਉਹਾਰ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ ਦਵਿਤੀਆ ਤਿਥੀ 05 ਨਵੰਬਰ ਨੂੰ ਰਾਤ 11:14 ਵਜੇ ਤੋਂ ਸ਼ੁਰੂ ਹੋਵੇਗੀ ਅਤੇ 06 ਨਵੰਬਰ ਦੀ ਰਾਤ 07:44 ਵਜੇ ਤੱਕ ਰਹੇਗੀ। ਇਸ ਆਧਾਰ ‘ਤੇ ਭਾਈ ਦੂਜ ਦਾ ਤਿਉਹਾਰ 06 ਨਵੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ ਇਸ ਦਿਨ ਭਰਾਵਾਂ ਨੂੰ ਤਿਲਕ ਲਗਾਉਣ ਦਾ ਸ਼ੁਭ ਸਮਾਂ ਦਿਨ ਵੇਲੇ 01.10 ਤੋਂ 03.21 ਤੱਕ ਹੈ।
.
