ਪੰਜਾਬ ‘ਚ ਪਿਛਲੇ ਸਾਲ ਦੇ ਮੁਕਾਬਲੇ ਦੀਵਾਲੀ ‘ਤੇ 18.3 ਫੀਸਦੀ ਘੱਟ ਹੋਇਆ ਪ੍ਰਦੂਸ਼ਣ, 247 ਅਥੀ ਦੇ ਨਾਲ ਜਲੰਧਰ ‘ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ
1 min read
ਅਦਾਲਤ ਦੀ ਸਖ਼ਤੀ ਜਾਗਰੂਕਤਾ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਇਸ ਵਾਰ ਰੰਗ ਦਿਖਾਏ ਸਨ। ਇਸ ਦੇ ਨਤੀਜੇ ਵਜੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਵਾਲੀ ‘ਤੇ ਪ੍ਰਦੂਸ਼ਣ ਦਾ ਪੱਧਰ ਕਰੀਬ 18.3 ਫੀਸਦੀ ਹੇਠਾਂ ਆਇਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅਥੀ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀਵਾਲੀ ਦੇ ਮੁਕਾਬਲੇ ਇਸ ਸਾਲ ਦੀਵਾਲੀ ਮੌਕੇ ਸੂਬੇ ਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ। ਇਸ ਸਾਲ ਰਾਜ ਦੀ ਔਸਤ ਅਥੀ 2020 ਵਿਚ 328 ਦੇ ਮੁਕਾਬਲੇ 268 ਰਹੀ।
ਪੀ.ਪੀ.ਸੀ.ਬੀ. ਦੇ ਅਨੁਸਾਰ ਅਥੀ 247 ਦੇ ਨਾਲ ਜਲੰਧਰ ਸੂਬੇ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸੀ, ਜਦੋਂ ਕਿ ਅਥੀ 220 ਵਾਲਾ ਮੰਡੀ ਗੋਬਿੰਦਗੜ੍ਹ ਇਸ ਸਾਲ ਸਵੇਰੇ 7 ਵਜੇ ਤੋਂ 5 ਨਵੰਬਰ (ਦੀਵਾਲੀ ਤੋਂ ਅਗਲੇ ਦਿਨ) ਤਕ ਸਭ ਤੋਂ ਘੱਟ ਪ੍ਰਦੂਸ਼ਿਤ ਰਿਹਾ । ਪਿਛਲੇ ਸਾਲ 368 ਦੇ ਅਥੀ ਨਾਲ ਅੰਮ੍ਰਿਤਸਰ ਦੀ ਹਵਾ ਸੂਬੇ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸੀ। ਪਿਛਲ਼ੇ ਸਾਲ ਚਾਰ ਸ਼ਹਿਰਾਂ (ਅੰਮ੍ਰਿਤਸਰ ਲੁਧਿਆਣਾ , ਜਲੰਧਰ ਤੇ ਪਟਿਆਲਾ ) ਦਾ ਅਥੀ ਬਹੁਤ ਮਾੜੀ ਸ਼੍ਰੇਣੀ ਵਿਚ ਸੀ। ਹਾਲਾਂਕਿ ਇਸ ਸਾਲ ਸਿਰਫ ਦੋ ਸ਼ਹਿਰ (ਅੰਮ੍ਰਿਤਸਰ ਅਤੇ ਜਲੰਧਰ) ਹੀ ਅਥੀ ਦੀ ਬਹੁਤ ਮਾੜੀ ਸ਼੍ਰੇਣੀ ਵਿਚ ਆਏ ਹਨ।
