July 5, 2022

Aone Punjabi

Nidar, Nipakh, Nawi Soch

ਪੰਜਾਬ ‘ਚ ਬੇਰੋਜ਼ਗਾਰੀ ਸਿਖਰ ’ਤੇ, CM ਆਪਣੇ ਪੋਸਟਰ ਲਾ ਕੇ ਤਾਰੀਫ਼ ਲੁੱਟ ਰਹੇ ਹਨ: ਆਪ ਵਿਧਾਇਕ

1 min read

ਕਾਂਗਰਸ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਵੀ ਚੰਨੀ ਸਰਕਾਰ ‘ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ। ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈਕਿਸ਼ਨ ਰੋਡੀ ਤੋਂ ਇਲਾਵਾ ਬੁਲਾਰਿਆਂ ਦਿਨੇਸ਼ ਚੱਢਾ ਅਤੇ ਨੀਲ ਗਰਗ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ।

ਰੋਡੀ ਨੇ ਕਿਹਾ ਕਿ ਸੀ.ਐਮ ਚੰਨੀ ਬਿਜਲੀ ਬਿੱਲ ਮੁਆਫੀ ਨੂੰ ਲੈ ਕੇ ਵੱਡਾ ਝੂਠ ਬੋਲ ਰਹੇ ਹਨ। ਰੋਡੀ ਨੇ ਇੱਕ ਬਿੱਲ ਦਿਖਾਉਂਦੇ ਹੋਏ ਕਿਹਾ ਕਿ 7800 ਦਾ ਇਹ ਬਿੱਲ ਸਾਬਤ ਕਰਦਾ ਹੈ ਕਿ  ਸਰਕਾਰ ਦਾ ਅਲਾਨੀਆ ਮੁੱਖ ਮੰਤਰੀ ਕਿਉਂ ਹਨ। ਉਨ੍ਹਾ ਕਿਹਾ ਪੰਜਾਬ ਵਿੱਚ ਨਾ ਰੇਤ ਸਸਤੀ ਮਿਲ ਰਹੀ ਹੈ ਤੇ ਨਾ ਹੀ ਬਿਜਲੀ। ਪੰਜਾਬ ਵਿੱਚ ਬੇਰੋਜ਼ਗਾਰੀ ਆਪਣੇ ਸਿਖਰ ’ਤੇ ਹੈ ਪਰ ਮੁੱਖ ਮੰਤਰੀ ਆਪਣੇ ਪੋਸਟਰ ਲਾ ਕੇ ਲੋਕਾਂ ਦੀ ਤਾਰੀਫ਼ ਲੁੱਟ ਰਹੇ ਹਨ।

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਖੁਦ ਸੀਐਮ ‘ਤੇ ਭਰੋਸਾ ਨਹੀਂ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਰੋਡੀ ਨੇ ਕਿਹਾ ਕਿ ਜਦੋਂ ਗਾਇਕਾਂ ਦੀ ਲੋੜ ਕਾਂਗਰਸ ਨੂੰ ਪੈ ਰਹੀ ਹੈ ਤਾਂ ਤੁਸੀਂ ਆਪ ਹੀ ਸੋਚੋ ਕਿ ਪਾਰਟੀ ਕਿੱਥੇ ਹੈ। ਪੰਜਾਬ ਦੇ ਲੋਕ ਨੇ ਸੈਲੀਬ੍ਰਿਟੀ ਨੂੰ ਵੇਖ ਚੁੱਕੇ ਹਨ। ਲੋਕ ਅੱਜ ਤੱਕ ਸੰਨੀ ਦਿਓਲ ਨੂੰ ਲੱਭ ਰਹੇ ਹਨ। ਸਿੱਧੂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਕਿਉਂਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਕਾਂਗਰਸੀ ਹੈ।

ਬੁਲਾਰੇ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਬਦਲ ਗਿਆ ਹੈ ਪਰ ਕਾਂਗਰਸ ਨੇ ਪੰਜਾਬ ਨੂੰ ਲੁੱਟਣ ਦੀ ਨਵੀਂ ਨੀਤੀ ਬਣਾਈ ਹੈ। ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਦੇ ਬੁਲਾਰੇ ਅਨਿਲ ਗਰਗ ਨੇ ਵੀ ਪਰਗਟ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਾਅਵੇ ਝੂਠੇ ਹਨ, ਵੈਸੇ ਵੀ ਉਹ ਚੋਣਾਂ ਤੋਂ ਬਾਅਦ ਸਾਬਕਾ ਮੰਤਰੀ ਬਣ ਜਾਣਗੇ।

Leave a Reply

Your email address will not be published. Required fields are marked *