ਪੰਜਾਬ ਤੇ ਚੰਡੀਗੜ੍ਹ ਤੇ ਕੇਦਰ ਕਰਨਾ ਚਾਹੁੰਦਾ ਕਬਜ਼ਾ:ਪ੍ਰਕਾਸ਼ ਸਿੰਘ ਬਾਦਲ
1 min read
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਤਾਰ ਹਲਕੇ ਲੰਬੀ ਦੇ ਪਿੰਡਾਂ ਵਿੱਚ ਧੰਨਵਾਦੀ ਦੌਰਾ ਕੀਤਾ ਜਾ ਰਿਹਾ। ਧੰਨਵਾਦੀ ਦੌਰੇ ਦਰਮਿਆਨ ਅੱਜ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਕੇਂਦਰੀ ਰੂਲਜ਼ ਲਾਗੂ ਕਰਨ ‘ਤੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ। ਹੁਣ ਉਹ ਮੁਕੰਮਲ ਤੌਰ ਉਤੇ ਚੰਡੀਗੜ੍ਹ ਹੜੱਪਣਾ ਚਾਹੁੰਦੇ ਹਨ।
ਇਸ ਮੌਕੇ ਬਾਦਲ ਨੇ ਪਿੰਡ ਮਹੂਆਣਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਵੱਲੋਂ ਚੰਡੀਗੜ੍ਹ ਉਤੇ ਕੇਂਦਰ ਵਾਲੇ ਰੂਲ ਲਾਗੂ ਕਰਨ ਉਤੇ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ। ਪੰਜਾਬ ਦੀ ਵੰਡ ਵੇਲੇ ਚੰਡੀਗੜ੍ਹ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਫਿਰ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਅੱਧੇ ਮੁਲਾਜਮ ਹੋਣਗੇ, ਫਿਰ ਇਥੋਂ ਉਹ ਵੀ ਵਾਪਸ ਕਰ ਦਿੱਤੇ। ਹੁਣ ਇਸ ਰੂਲ ਲਾਗੂ ਕਰਕੇ ਚੰਡੀਗੜ੍ਹ ਉਤੇ ਕਬਜਾ ਕਰਨਾ ਚਾਹੁੰਦੇ ਹਨ।
ਚੋਣਾਂ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਹਲਕਾ ਲੰਬੀ ਦੇ ਪਿੰਡਾਂ ਵਿੱਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਉਨ੍ਹਾਂ ਨੇ ਹਲਕੇ ਦੇ ਪਿੰਡ ਸੇਰਾਵਾਲੀ, ਢਾਣੀਆਂ ਤੇਲਈਆਂ, ਮਹੂਆਣਾ ਆਦਿ ਪਿੰਡਾਂ ਵਿੱਚ ਦੌਰਾ ਕਰ ਕੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੇਰੀ ਇਸ ਹਲਕੇ ਨਾਲ ਪਰਿਵਾਰਕ ਸਾਂਝ ਹੈ
