January 30, 2023

Aone Punjabi

Nidar, Nipakh, Nawi Soch

ਪੰਜਾਬ ਦੇ ਅਦਾਕਾਰ ਸੋਨੂੰ ਸੂਦ ਦੇ ਘਰ ਹਲਚਲ ਵਧੀ, ਇੰਟੈਲੀਜੈਂਸ ਤੇ ਪੁਲਿਸ ਦੇ ਅਧਿਕਾਰੀ ਅੰਦਰ ਮੌਜੂਦ

1 min read

 ਇਥੇ ਸਥਿਤ ਫਿਲਮ ਅਦਾਕਾਰ ਸੋਨੂੰ ਸੂਦ ਦੇ ਘਰ ਦੇ ਬਾਹਰ ਸਵੇਰ ਤੋਂ ਹਲਚਲ ਦੇਖੀ ਜਾ ਰਹੀ ਹੈ। ਸਭ ਤੋਂ ਪਹਿਲਾਂ ਡੀਸੀ ਹਰੀਸ਼ ਨਾਇਰ ਅਤੇ ਐਸਐਸਪੀ ਸੁਰਿੰਦਰਜੀਤ ਸਿੰਘ ਮਿਲ ਕੇ ਸੋਨੂੰ ਸੂਦ ਦੀ ਰਿਹਾਇਸ਼ ਦੇ ਅੰਦਰ ਗਏ ਹਨ। ਹੁਣ ਇੰਟੈਲੀਜੈਂਸ ਅਤੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਅੰਦਰ ਮੌਜੂਦ ਹਨ। ਸੋਨੂੰ ਸੂਦ ਵੀ ਆਪਣੀ ਰਿਹਾਇਸ਼ ’ਤੇ ਹੀ ਹਨ ਅਤੇ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ। ਸ਼ਨੀਵਾਰ ਸਵੇਰ ਪਹਿਲਾਂ ਉਨ੍ਹਾਂ ਦੇ ਘਰ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲਿਸ ਅਧਿਕਾਰੀ ਪਹੁੰਚੇ ਸਨ। ਹੁਦ ਕੁਝ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹਨ। ਚਰਚਾ ਹੈ ਕਿ ਨਵਜੋਤ ਸਿੱਧੂ ਕਿਸੇ ਵੇਲੇ ਵੀ ਉਨ੍ਹਾਂ ਦੇ ਘਰ ਪਹੁੰਚ ਸਕਦੇ ਹਨ। ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ’ਤੇ ਪੁਸ਼ਟੀ ਕੋਈ ਵੀ ਅਧਿਕਾਰੀ ਨਹੀਂ ਕਰ ਰਿਹਾ।

ਜ਼ਿਕਰਯੋਗ ਹੈ ਕਿ ਕੱਲ੍ਹ ਚੰਡੀਗਡ਼੍ਹ ਦੇ ਇਕ ਹੋਟਲ ਵਿਚ ਸੋਨੂੰ ਸੂਦ ਅਤੇ ਸੀਐਮ ਚੰਨੀ ਦੀ ਕਈ ਘੰਟੇ ਲੰਬੀ ਮੀਟਿੰਗ ਚੱਲੀ ਸੀ। ਇਸ ਕਾਰਨ ਸਿਆਸੀ ਕਨਸੋਆਂ ਤੇਜ਼ ਹੋ ਗਈਆਂ ਹਨ।

Leave a Reply

Your email address will not be published. Required fields are marked *