ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਦਰ ਸਰਕਾਰ ਦੇ ਸਰਵਸਿਿਜ਼ ਰੂਲ ਦਾ ਕੀਤਾ ਵਿਰੋਧ।
1 min read
ਬੀਤੀ ਦਿਨੀ ਅਮਿਤ ਸ਼ਾਹ ਚੰਡੀਗੜ ਵਿਖੇ ਆਏ ਸਨ।ਤੇ ਵੱਖ ਵੱਖ ਪ੍ਰੋਗਰਾਮਾ ਦੇ ਵਿੱਚ ਉਹਨਾ ਹਿੱਸਾ ਲਿਆ। ਪਰ ਜਾਦੇ ਜਾਦੇ ਉਹਨਾ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਕਿ ਚੰਡੀਗੜ ਵਿੱਚ ਜੋ ਸਰਵਸਿਿਜ਼ ਰੂਲ ਨੇ ਉਹ ਸੈਟਰ ਦੇ ਮੁਤਾਬਿਕ ਲਾਗੂ ਹੋਣਗੇ।ਪਰ ਜੇ ਆਪਾ ਗੱਲ ਕਰਿਏ ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਦੀ ਤਾ ਉਹਨਾ ਵੱਲੋ ਵੀ ਇਸ ਰੂਲ ਦਾ ਵਿਰੋਧ ਕੀਤਾ ਜਾ ਰਿਹਾ ਹੈ।ਮਾਨ ਨੇ ਕਿਹਾ ਕਿ ਚੰਡੀਗੜ ਤੇ ਆਪਣੇ ਹੱਕ ਦੇ ਲਈ ਡਟ ਕੇ ਲੜੇਗਾ ਪੰਜਾਬ।ਉਹਨਾ ਇਹ ਵੀ ਕਿਹਾ ਕਿ ਪੰਜਾਬ ਪੁਨਰਗਠਨ ਐਕਟ ਦੀ ਉਲੰਘਣਾ ਦਾ ਲਗਾਇਆ ਇਲਜ਼ਾਮ।
ਭਗਵੰਤ ਮਾਨ ਨੇ ਟਵੀਟ ਕਰਦਿਆ ਕਿਹਾ ਕਿ ਕੇਦਰ ਸਿਲਸਿਲੇਵਾਰ ਤਰੀਕੇ ਨਾਲ…ਹੋਰ ਸੂਬਿਆ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ..ਚੰਡੀਗੜ੍ਹ ਤੇ ਥੋਪ ਰਹੀ ਹੈ…ਕੇਂਦਰ ਦਾ ਨਵਾਂ ਫੈਸਲਾ ਪੰਜਾਬ ਪੁਨਰਗਠਨ ਐਕਟ 1966..ਦੀ ਭਾਵਨਾ ਦੇ ਖਿਲਾਫ ਹੈ…ਚੰਡੀਗੜ੍ਹ ਉੱਤੇ ਆਪਣੇ ਜ਼ਾਇਜ਼ ਹੱਕ ਲਈ ਪੰਜਾਬ ਮਜ਼ਬੂਤੀ ਨਾਲ ਲੜੇਗਾ…
