August 18, 2022

Aone Punjabi

Nidar, Nipakh, Nawi Soch

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਵਾਈ ਯਾਤਰਾ ਤੇ ਵਿਰੋਧੀਆਂ ਨੇ ਨਿਸ਼ਾਨਾ ਬਣਾਇਆ ਹੈ।

1 min read

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਵਾਈ ਯਾਤਰਾ ਤੇ ਸਿਆਸੀ ਬਵਾਲ ਉੱਠ ਖੜਿਆ ਹੈ। ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਵਿੱਚ ਜਾਣ ਲਈ ਸਰਕਾਰੀ ਹੈਲੀਕਾਪਟਰ ਦੇ ਇਸਤੇਮਾਲ ਨੂੰ ਲੈ ਕੇ ਵਿਰੋਧੀਆਂ ਦਾ ਨਿਸ਼ਾਨਾ ਬਣਾਇਆ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਆਪ ਹਿਮਾਚਲ ਵਿੱਚ ਸਿਆਸਤ ਚਮਕਾਉਣ ਲਈ ਪੰਜਾਬ ਦੇ ਪੈਸੇ ਬਰਬਾਦ ਕਰ ਰਹੀ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ‘ਕੱਲ੍ਹ ਤੱਕ ਭਗਵੰਤ ਮਾਨ ਕਹਿਦੇ ਹੁੰਦੇ ਸੀ ਕਿ, CM ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਤੋਂ ਨਹੀਂ ਉਤਰਦੇ ਅਤੇ ਹਰ ਥਾਈਂ ਪੰਜਾਬ ਸਰਕਾਰ ਦੇ ਪੈਸੇ ‘ਤੇ ਘੁੰਮ ਰਹੇ ਹਨ। ਅੱਜ ਉਹੀ ਭਗਵੰਤ ਮਾਨ ਕਰਜੇ ‘ਚ ਡੁੱਬੇ ਪੰਜਾਬ ਦੇ ਹੈਲੀਕਾਪਟਰ ‘ਤੇ ਅਰਵਿੰਦ ਕੇਜਰੀਵਾਲ ਦੇ ਨਾਲ ਹਿਮਾਚਲ ‘ਚ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਪੈਸੇ ਦਾ ਗਲਤ ਇਸਤੇਮਾਲ ਕਰ ਰਹੇ ਹਨ।’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨਾਨ ਬੁੱਧਵਾਰ ਨੂੰ ਹੈਲੀਕਾਪਟਰ ਨਾਲ ਹਿਮਾਚਲ ਪ੍ਰਦੇਸ਼ ਪਾਰਟੀ ਪ੍ਰਚਾਰ ਲਈ ਪਹੁੰਚੇ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੰਡੀ ਜ਼ਿਲ੍ਹੇ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਨਾਲ ਕੀਤੀ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਉਹ ਆਪ ਨੂੰ ਚੁਣਨ।

ਹਿਮਾਚਲ ਪ੍ਰਦੇਸ਼ ਵਿੱਚ ਇਸ ਸਾਲ ਦੇ ਅੰਤ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਸਿਤ ਇੱਕ ਹੋਰ ਰਾਜ ਗੁਜਰਾਤ ਦੇ ਨਾਲ ਚੋਣਾਂ ਹੋਣੀਆਂ ਹਨ। ‘ਆਪ’ ਨੇ ਸ਼ਿਮਲਾ ਨਗਰ ਨਿਗਮ ਚੋਣਾਂ ਲੜਨ ਦਾ ਫੈਸਲਾ ਵੀ ਕਰ ਲਿਆ ਹੈ, ਜਿਸ ਦਾ ਪ੍ਰੋਗਰਾਮ ਜਲਦੀ ਹੀ ਤੈਅ ਹੋਣ ਦੀ ਉਮੀਦ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ 11 ਦਿਨਾਂ ‘ਚ ਸਿਰਫ਼ ਇੱਕ ਵਾਰ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ‘ਆਪ’ ਨੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਕਿ ਬਾਕੀ ਆਗੂਆਂ ਵਾਂਗ ਭਗਵੰਤ ਮਾਨ ਹਵਾ ਵਿੱਚ ਨਹੀਂ, ਜ਼ਮੀਨ ‘ਤੇ ਲੋਕਾਂ ਨਾਲ ਰਹਿੰਦੇ ਹਨ।

Leave a Reply

Your email address will not be published. Required fields are marked *