ਪੰਜਾਬ ਨੂੰ ‘ਸੀਰੀਅਸ’ ਲੋਕਾਂ ਦੀ ਜ਼ਰੂਰਤ -ਮਨੀਸ਼ ਤਿਵਾੜੀ
1 min read
ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਉਨ੍ਹਾਂ ਰਿਪੋਰਟਾਂ ਨੂੰ ਲੈ ਕੇ ਹਮਲਾ ਬੋਲਿਆ ਹੈ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਦੋਵੇਂ ਹੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਆਪਣੇ ਨਾਂ ਪੇਸ਼ ਕਰਨ ਲਈ ਦਬਾਅ ਪਾ ਰਹੇ ਹਨ। ਤਿਵਾੜੀ ਨੇ ਬੁੱਧਵਾਰ ਨੂੰ ਇਕ ਟਵੀਟ ਸ਼ੇਅਰ ਕਰਦਿਆਂ ਕਿਹਾ, ‘ਪੰਜਾਬ ਨੂੰ ‘ਸੀਰੀਅਸ’ ਲੋਕਾਂ ਦੀ ਲੋੜ ਹੈ’। ਚੰਨੀ ਤੇ ਸਿੱਧੂ ਦੋਵਾਂ ਨੂੰ ਗ਼ੈਰ-ਗੰਭੀਰ ਵਿਅਕਤੀ ਦੱਸਦਿਆਂ ਕਿਹਾ ਕਿ ਇਹ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
