August 18, 2022

Aone Punjabi

Nidar, Nipakh, Nawi Soch

ਪੰਜਾਬ ਨੈਸ਼ਨਲ ਬੈਂਕ ਮਾਹਿਲਪੁਰ ਦਾ ATM ਤੋੜਦੇ ਦੋ ਲੁਟੇਰੇ ਕਾਬੂ ਇਕ ਫਰਾਰ

1 min read

 ਬੀਤੀ ਰਾਤ  ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਸ਼ਹਿਰ ਦੀ ਫਗਵਾੜਾ ਰੋਡ ਤੇ ਸਥਿਤ ਤਿੰਨ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ। ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਦੇ ATM ਵਿਚ ਸਿਰਫ 30 ਹਜਾਰ ਦੀ ਹੀ ਨਗਦੀ ਸੀ। ਰਾਤ ਦੀ ਡਿਊਟੀ ਕਰ ਮਾਹਿਲਪੁਰ ਪੁਲਿਸ ਮੁਲਾਜ਼ਮਾਂ ਨੂੰ ਲੁਟੇਰਿਆਂ ਦੀ ਭਿਣਕ ਪੈ ਗਈ ਅਤੇ ਓਹਨਾ ਥਾਣਾ ਮੁਖੀ ਬਲਵਿੰਦਰ ਪਾਲ ਦੀ ਅਗਵਾਈ ਹੇਠ ਬੈਂਕ ਦੀ ਘੇਰਾ ਬੰਦੀ ਕਰਕੇ ਦੀ ਲੁਟੇਰਿਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਜਦਕਿ ਇਕ ਭੱਜਣ ਵਿਚ ਸਫਲ ਹੋ ਗਿਆ। ਬੈਂਕ ਦੇ ਉਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਹਨ ਅਤੇ ਪੁਲਿਸ ਦੀ ਸਹਾਇਤਾ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਸੰਜੀਵ ਕੁਮਾਰ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰੇ ਸਵੇਰ ਨੂੰ ਪਤਾ ਚੱਲਿਆ ਅਤੇ ਉਨ੍ਹਾਂ ਇਸ ਸਬੰਧ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਸੁਚਿੱਤ ਕਰ ਦਿੱਤਾ ਹੈ। ਬੈਂਕ ਮੈਨੇਜਰ ਨੇ ਕਿਹਾ ਕਿ ਬੈਂਕ ਦੇ ਵਿੱਚ ਕੈਸ਼ ਸੁਰਖਿਤ ਹੈ।

Leave a Reply

Your email address will not be published. Required fields are marked *