ਪੰਜਾਬ ਬੇਅਦਬੀ ਦਾ ਇਨਸਾਫ਼ ਮੰਗ ਰਿਹੈ ਧਰਮਕੋਟ ਰੈਲੀ ‘ਚ ਗੱਜੇ CM ਚੰਨੀ, ਬੋਲੇ
1 min read
ਅਕਾਲੀ ਦਲ ਵਾਲੇ ਮਾੜੇ ਕੰਮਾਂ ‘ਚ ਵੱਡੇ ਹੋ ਗਏ ਸਨ, ਇਨ੍ਹਾਂ ਨੂੰ ਕੋਈ ਨਹੀਂ ਸੀ ਫੜਦਾ ਪਰ ਕਾਂਗਰਸ ਸਰਕਾਰ ਨੇ ਮਜੀਠੀਆ ‘ਤੇ ਪਰਚਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤਾ। ਉਹ ਅੱਜ ਮੋਗਾ ਦੇ ਹਲਕਾ ਧਰਮੋਕਟ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਬਿਕਰਮ ਮਜੀਠੀਆ ਨੂੰ ਕਿਹਾ ਕਿ ਅਜਿਹੇ ਨਸ਼ਾ ਤਸਕਰਾਂ ਨੂੰ ਅੰਦਰ ਦੇਣਾ ਪੈਣਾ ਪਰ ਪਿਛਲੇ ਪੰਜ ਸਾਲਾਂ ‘ਚ ਇਹ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕੈਪਟਨ ਨਹੀਂ ਸੀ ਚਾਹੁੰਦਾ ਕਿ ਮਜੀਠੀਆ ‘ਤੇ ਨਸ਼ਾ ਤਸਕਰੀ ਦਾ ਕੇਸ ਪਵੇ। ਮੁੱਖ ਮਤਰੀ ਨੇ ਕਿਹਾ ਕਿ ਮੈਂ ਖੁਦ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਮਜੀਠੀਆ ‘ਤੇ ਪਰਚਾ ਕਰਨ ਲਈ, ਪਰ ਉਹ ਨਹੀਂ ਮੰਨੇ। ਚੰਨੀ ਨੇ ਬੇਅਦਬੀ ‘ਤੇ ਬੋਲਦਿਆਂ ਕਿਹਾ ਹਰ ਮਸਲੇ ‘ਤੇ ਪੰਜਾਬ ਇਨਸਾਫ ਮੰਗਦਾ ਹੈ ਜੋ ਮੈਂ ਦੇਵਾਂਗਾ। ਉਨ੍ਹਾਂ ਕੇਜਰੀਵਾਲ ‘ਤੇ ਤਨਜ਼ ਕਸਦਿਆਂ ਕਿਹਾ ਕਿ ਕੇਜਰੀਵਾਲ ਕਹਿੰਦਾ ਹੁੰਦਾ ਸੀ ਕਿ ਮੈਂ ਨਸ਼ਾ ਤਸਕਰਾਂ ਦੇ ਵੱਡੇ ਸੌਦਾਗਰਾਂ ਨੂੰ ਅੰਦਰ ਕਰਾਂਗਾ ਪਰ ਉਸ ਨੇ ਉਲਟ ਮਜੀਠੀਆ ਤੋਂ ਮਾਫੀ ਮੰਗ ਲਈ। ਹੁਣ ਕੇਜਰੀਵਾਲ ਕਿਸ ਮੂੰਹ ਨਾਲ ਪੰਜਾਬ ਆ ਰਿਹਾ ਹੈ।
