July 1, 2022

Aone Punjabi

Nidar, Nipakh, Nawi Soch

ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਮਾਨ ਨੇ ਕਿਹਾ ਕਿ ਵਿਧਾਇਕਾ ਨੂੰ ਮਿਲੇਗੀ ਇੱਕ ਵਾਰ ਦੀ ਪੈਨਸ਼ਨ

1 min read

ਪੰਜਾਬ ਦੀ ਨਵੀਂ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ।  ਹੁਣ ਤੋਂ ਵਿਧਾਇਕਾਂ ਨੂੰ ਸਿਰਫ਼ ਇੱਕ ਵਾਰ ਦੀ ਪੈਨਸ਼ਨ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਵਾਰ ਪੈਨਸ਼ਨਾਂ ਦੇਣ ਨਾਲ ਖਜ਼ਾਨੇ ਤੇ ਪੈ ਰਿਹਾ ਵਾਧੂ ਬੋਝ ਘਟੇਗਾ। ਇਹ ਰਕਮ ਲੋਕਾਂ ਦੀ ਭਲਾਈ ਚ ਵਰਤਾਂਗੇ। ਐਮਐਲਏ ਪੈਨਸ਼ਨ ਫਾਰਮੂਲੇ ‘ਚ ਬਦਲਾਅ ਕੀਤਾ ਗਿਆ ਹੈ। ਹੁਣ ਤੱਕ ਹਰ ਵਾਰ ਵਿਧਾਇਕ ਬਣਨ ਦੀ ਪੈਨਸ਼ਨ ਮਿਲਦੀ ਸੀ। ਵਿਧਾਇਕਾਂ ਨੂੰ ਮਿਲਣ ਵਾਲੇ ਭੱਤਿਆਂ ‘ਚ ਵੀ ਕਟੌਤੀ ਗਈ ਹੈ।

ਸੀਐੱਮ ਮਾਨ ਨੇ ਕਿਹਾ ਕਿ ਕਈ ਲੀਡਰਾਂ ਦੀ ਲੱਖਾਂ ‘ਚ ਪੈਨਸ਼ਨ ਹੈ। ਜਿਸ ਨਾਲ ਖਜ਼ਾਨੇ ‘ਤੇ ਕਰੋੜਾਂ ਰੁਪਏ ਦਾ ਬੋਝ ਪੈ ਰਿਹਾ। ਹੁਣ ਇਹ ਵਾਧੂ ਪੈਨਸ਼ਨ ਦਾ ਪੈਸਾ ਲੋਕ ਭਲਾਈ ਲਈ ਵਰਤਿਆ ਜਾਵੇਗਾ।10 ਵਾਰ ਦੇ ਵਿਧਾਇਕ ਦੀ ਪੈਨਸ਼ਨ 6 ਲੱਖ 62 ਹਜ਼ਾਰ ਪ੍ਰਤੀ ਮਹੀਨਾ ਬਣਦੀ ਹੈ। ਹੁਣ ਹਰ ਵਿਧਾਇਕ ਨੂੰ ਸਿਰਫ 75 ਹਜ਼ਾਰ ਪੈਨਸ਼ਨ ਮਿਲੇਗੀ। ਇਸ ਫੈਸਲੇ ਨਾਲ ਪੰਜ ਸਾਲਾਂ ਵਿੱਚ 80 ਕਰੋੜ ਤੋਂ ਵੱਧ ਦੀ ਬਚਤ ਹੋਵੇਗੀ।

Leave a Reply

Your email address will not be published. Required fields are marked *