ਪੰਜਾਬ ਸਰਕਾਰ ਵੱਲੋਂ 6 ਆਈਏਐਸ ਅਤੇ 5 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ
1 min read
ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲਿਆਂ ਦੀ ਲੜੀ ਤਹਿਤ ਸ਼ੁੱਕਰਵਾਰ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਵਿੱਚ 6 ਆਈਏਐਸ ਅਤੇ 5 ਪੀਸੀਐਸ ਅਧਿਕਾਰ ਸ਼ਾਮਲ ਹਨ। ਮੁੱਖ ਮੰਤਰੀ ਚੰਨੀ ਦੀ ਸਰਕਾਰ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਵੀ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ।

ਸ਼ੁੱਕਰਵਾਰ ਤਬਾਦਲਿਆਂ ਦੀ ਲੜੀ ਵਿੱਚ 6 ਆਈਏਐਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ, ਜਿਨ੍ਹਾਂ ਵਿੱਚ ਮਾਲਵਿੰਦਰ ਸਿੰਘ ਜੱਗੀ, ਪਰਦੀਪ ਕੁਮਾਰ ਅਗਰਵਾਲ, ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪਰਮਵੀਰ ਸਿੰਘ, ਉਮਾ ਸ਼ੰਕਰ ਗੁਪਤਾ, ਰਾਹੁਲ ਗੁਪਤਾ ਦੇ ਨਾਂਅ ਸ਼ਾਮਲ ਹਨ।

ਇਸਤੋਂ ਇਲਾਵਾ 5 ਪੀਸੀਐਸ ਅਧਿਕਾਰੀਆਂ ਵਿੱਚ ਰਾਜੇਸ਼ ਤ੍ਰਿਪਾਠੀ, ਪਰਮਿੰਦਰ ਪਾਲ ਸਿੰਘ, ਸ੍ਰੀਮਤੀ ਹਰਜੋਤ ਕੌਰ, ਸ੍ਰੀਮਤੀ ਸਰਬਜੀਤ ਕੌਰ ਅਤੇ ਕ੍ਰਿਪਾਲ ਵੀਰ ਸਿੰਘ ਨੂੰ ਤਬਦੀਲ ਕੀਤਾ ਗਿਆ ਹੈ।
