July 1, 2022

Aone Punjabi

Nidar, Nipakh, Nawi Soch

ਪੰਥਕ ਆਗੂ ਜਥੇਦਾਰ ਬਲਵੰਤ ਸਿੰਘ ਨਹੀਂ ਰਹੇ, ਸਸਕਾਰ ਅੱਜ

1 min read

ਇਤਿਹਾਸਕ ਕਸਬਾ ਕਲਾਨੌਰ ਦੇ ਪੰਥਕ ਆਗੂ ਜਥੇਦਾਰ ਬਲਵੰਤ ਸਿੰਘ (90) ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਬਲਵੰਤ ਸਿੰਘ ਪਿਛਲੇ ਦਿਨਾਂ ਤੋਂ ਬਿਮਾਰ ਚਲਦੇ ਆ ਰਹੇ ਸਨ। ਇੱਥੇ ਦੱਸਣਯੋਗ ਹੈ ਕਿ ਜਥੇਦਾਰ ਬਲਵੰਤ ਸਿੰਘ ਵੱਲੋਂ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਮੋਰਚਿਆਂ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਦੇ ਰਹੇ ਸਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਸਾਥੀ ਵੀ ਰਹੇ ਸਨ ਪ੍ਰੰਤੂ ਪਿਛਲੇ ਸਮਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਬਲਵੰਤ ਸਿੰਘ ਵੱਲੋਂ ਪੰਥ ਲਈ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੇ ਬਾਵਜੂਦ ਵੀ ਅਣਗੌਲਿਆ ਕੀਤਾ ਹੋਇਆ ਸੀ। ਮਰਹੂਮ ਜਥੇਦਾਰ ਬਲਵੰਤ ਸਿੰਘ ਦਾ ਐਤਵਾਰ ਦੁਪਹਿਰ ਨੂੰ ਅੰਤਮ ਸਸਕਾਰ ਕੀਤਾ ਜਾਵੇਗਾ। ਪੰਥਕ ਆਗੂ ਜਥੇਦਾਰ ਬਲਵੰਤ ਸਿੰਘ ਦੀ ਮੌਤ ਦੀ ਖਬਰ ਸੁਣਨ ਉਪਰੰਤ ਸਮਾਜ ਸੇਵੀ ਰਾਜਨੀਤਕ ਧਾਰਮਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *