ਫਰਹਾਨ ਅਖਤਰ ਤੇ ਸ਼ਿਬਾਨੀ ਡਾਂਡੇਕਰ 21 ਫਰਵਰੀ ਨੂੰ ਵਿਆਹ ਕਰਵਾ ਰਹੇ ਹਨ
1 min read
ਸ਼ਿਬਾਨੀ ਦੀ ਖਾਸ ਦੋਸਤ ਮਹਿੰਦੀ ਦੇ ਪ੍ਰੋਗਰਾਮ ‘ਚ ਹਿੱਸਾ ਲੈਂਦੀ ਨਜ਼ਰ ਆਈ। ਇਸ ‘ਚ ਸ਼ੀਬਾਨੀ ਡਾਂਡੇਕਰ ਦੀ ਭੈਣ ਅਨੁਸ਼ਾ ਡਾਂਡੇਕਰ, ਉਸਦੀ ਦੋਸਤ ਰੀਆ ਚਕਰਵਰਤੀ, ਅਮ੍ਰਿਤਾ ਅਰੋਡ਼ਾ ਤੇ ਸ਼ਬਾਨਾ ਆਜਮੀ ਸ਼ਾਮਲ ਹੈ। ਇਸ ਮੌਕੇ ਸਭ ਨੇ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਸੀ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਦੋਵੇ ਮਹਾਰਾਸ਼ਟਰ ਸਟਾਈਲ ‘ਚ ਵਿਆਹ ਕਰਨ ਵਾਲੇ ਹਨ। ਇਹ ਵਿਆਹ ਅਖਤਰ ਤੇ ਸ਼ਬਾਨਾ ਦੇ ਖੰਡਾਲਾ ਸਥਿਤ ਫਾਰਮ ਹਾਊਸ ‘ਚ ਹੋਵੇਗਾ। ਇਸ ਤੋਂ ਬਾਅਦ 21 ਫਰਵਰੀ ਨੂੰ ਵਿਆਹ ਨੂੰ ਰਜਿਸਟਰਡ ਕੀਤਾ ਜਾਵੇਗਾ।
ਫਰਹਾਨ ਅਖਤਰ ਫਿਲਮੀ ਐਕਟਰ ਹੈ।ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਉਸ ਦੀ ਪਿਛਲੀ ਫਿਲਮ ਤੂਫ਼ਾਨ ਸੀ। ਉਹ ਫਿਲਮ ਨਿਰਮਾਤਾ ਵੀ ਹਨ। ਸ਼ਿਬਾਨੀ ਡਾਂਡੇਕਰ ਵੀ ਟੀਵੀ ਕਲਾਕਾਰ ਹੈ। ਉਹ ਕਈ ਫਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਉਹ ਸ਼ੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਸ਼ਿਬਾਨੀ ਨੇ ਕਈ ਸ਼ੋਅਜ਼ ‘ਚ ਵੀ ਕੰਮ ਕੀਤਾ ਹੈ।
