ਫਿਰੋਜ਼ਪੁਰ ਰੋਡ ਤੋਂ ਜਲੰਧਰ ਜਾਣ ਵਾਲਿਆਂ ਨੂੰ ਦੋ ਥਾਵਾਂ ‘ਤੇ ਦੇਣਾ ਪਵੇਗਾ ਟੋਲ ਟੈਕਸ।
1 min read

ਫ਼ਿਰੋਜ਼ਪੁਰ ਰੋਡ ਤੋਂ ਲਾਡੋਵਾਲ ਟੋਲ ਪਲਾਜ਼ਾ ਤੱਕ ਬਣੇ ਬਾਈਪਾਸ ਦਾ ਨਿਰਮਾਣ ਮਾਰਚ 2021 ਵਿੱਚ ਮੁਕੰਮਲ ਹੋ ਗਿਆ ਸੀ। ਪਰ ਕਿਸਾਨਾਂ ਦੇ ਰੋਸ ਕਾਰਨ ਇਹ ਟੋਲ ਪਲਾਜ਼ਾ ਚਾਲੂ ਨਹੀਂ ਹੋ ਸਕਿਆ। 14 ਦਸੰਬਰ ਤੱਕ NHAI ਨੇ ਇਹ ਟੋਲ ਪਲਾਜ਼ਾ ਤਿਆਰ ਕਰ ਲਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਹੀ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਸੀ। ਪਰ ਕਿਸਾਨ ਵਧੇ ਹੋਏ ਟੋਲ ਟੈਕਸ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਸਨ, ਜਿਸ ਕਾਰਨ ਲਾਡੋਵਾਲ ਟੋਲ ਪਲਾਜ਼ਾ ਵੀ ਕਈ ਦਿਨਾਂ ਤੋਂ ਬੰਦ ਰਿਹਾ।
