December 8, 2022

Aone Punjabi

Nidar, Nipakh, Nawi Soch

ਫਿਰੋਜ਼ਪੁਰ ਵਿੱਚ ਵਿਆਹੁਤਾ ਲੜਕੀ ਦੀ ਮੌਤ ਨੂੰ ਲੈਕੇ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਲਗਾਇਆ ਧਰਨਾ

1 min read

ਪੀੜਤ ਪਰਿਵਾਰ ਨੇ ਹਸਪਤਾਲ ਤੇ ਇਲਾਜ ਸਹੀ ਨਾ ਕਰਨ ਦੇ ਲਗਾਏ ਆਰੋਪਹਸਪਤਾਲ ਦੇ ਡਾਇਰੈਕਟਰ ਨੇ ਸਾਰੇ ਆਰੋਪਾਂ ਦੱਸਿਆ ਝੂਠਾਅੱਜ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਸਥਿਤੀ ਉਸ ਟਾਇਮ ਤਣਾਅਪੂਰਣ ਬਣ ਗਈ ਜਦੋਂ ਇੱਕ ਵਿਆਹੁਤਾ ਲੜਕੀ ਦੀ ਮੌਤ ਨੂੰ ਲੈਕੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਬੱਚਾ ਹੋਣ ਵਾਲਾ ਸੀ ਜਿਸਨੂੰ ਉਹ ਇੱਕ ਨਿੱਜੀ ਹਸਪਤਾਲ ਵਿੱਚ ਲੈਕੇ ਆਏ ਜਿੱਥੇ ਉਸਦੀ ਡਿਲੀਵਰੀ ਹੋਈ ਪਰ ਅਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਉਸਦੀ ਬਾਥਰੂਮ ਵਾਲੀ ਨਾੜ ਕੱਟ ਦਿੱਤੀ

Herald: UFBU Goa unit participate in national dharna

ਜਿਸ ਨਾਲ ਉਸਦਾ ਬਾਥਰੂਮ ਰੁਕ ਗਿਆ ਅਤੇ ਉਸਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਉਸਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਉਸਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਇਹ ਸਭ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਇੰਨਸਾਫ਼ ਦਿੱਤਾ ਜਾਵੇ। ਦੂਸਰੇ ਪਾਸੇ ਜਦੋਂ ਹਸਪਤਾਲ ਦੇ ਡਾਇਰੈਕਟਰ ਸਬੋਦ ਕੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੀੜਤ ਪਰਿਵਾਰ ਵੱਲੋਂ ਲਗਾਏ ਗਏ ਸਭ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਉਨ੍ਹਾਂ ਕਿਹਾ ਲੜਕੀ ਦੀ ਮੌਤ ਉਨ੍ਹਾਂ ਦੇ ਹਸਪਤਾਲ ਵਿੱਚ ਨਹੀਂ ਹੋਈ ਬਲਕਿ ਫਰੀਦਕੋਟ ਜਾਕੇ ਹੋਈ ਹੈ। ਉਥੇ ਹੀ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਸਮਝਾ ਕੇ ਧਰਨਾ ਚੁਕਾਇਆ ਗਿਆ।

29 जनवरी से प्रदेश में धरना-प्रदर्शन की घोषणा -  in-the-state-from-january-29-announced-on-dharna

Leave a Reply

Your email address will not be published. Required fields are marked *