ਫਿਰ ਇਕ ਹੋ ਸਕਦਾ ਹੈ ਚੌਟਾਲਾ ਪਰਿਵਾਰ, ਅਜੈ ਨੇ ਦਿੱਤੇ ਸੰਕੇਤ, ਕਿਹਾ-ਓਪੀ ਚੌਟਾਲਾ ਵੱਡੇ, ਪਹਿਲ ਕੀਤੀ ਤਾਂ ਸਵਾਗਤ ਕਰਾਂਗੇ
1 min read
ਆਉਣ ਵਾਲੇ ਦਿਨਾਂ ‘ਚ ਹਰਿਆਣਾ ਦੀ ਰਾਜਨੀਤੀ ‘ਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਸਿਆਸੀ ਕਾਰਨਾਂ ਕਰਕੇ ਵੱਖ ਹੋਇਆ ਚੌਟਾਲਾ ਪਰਿਵਾਰ ਇੱਕ ਵਾਰ ਫਿਰ ਇੱਕ ਮੰਚ ‘ਤੇ ਨਜ਼ਰ ਆ ਸਕਦਾ ਹੈ। ਇਸ ਦੇ ਸੰਕੇਤ ਖੁਦ ਅੰਬਾਲਾ ਪਹੁੰਚੇ ਜੇਜੇਪੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਨੇ ਦਿੱਤਾ ਹੈ।
ਅਸਲ ‘ਚ ਓਮ ਪ੍ਰਕਾਸ਼ ਚੌਟਾਲਾ ਨੇ ਬਿਆਨ ਦਿੱਤਾ ਹੈ ਕਿ ਰਾਜਨੀਤੀ ‘ਚ ਕੁਝ ਵੀ ਸਥਾਈ ਨਹੀਂ ਹੁੰਦਾ, ਜਦੋਂ ਅੰਬਾਲਾ ਪਹੁੰਚੇ ਅਜੈ ਸਿੰਘ ਚੌਟਾਲਾ ਨੂੰ ਇਹੀ ਸਵਾਲ ਪੁੱਛਿਆ ਗਿਆ ਤਾਂ ਜਵਾਬ ‘ਚ ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਵੱਡੇ ਹਨ, ਜੇਕਰ ਉਹ ਪਹਿਲ ਕਰਦੇ ਹਨ ਤਾਂ ਉਹਨਾਂ ਦਾ ਸੁਆਗਤ ਹੈ।

ਇਸ ਦੇ ਨਾਲ ਹੀ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ, ਕੱਲ੍ਹ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ। ਜਿਸ ‘ਤੇ ਉਨ੍ਹਾਂ ਕਿਹਾ ਕਿ ਕੋਈ ਵੀ ਮੀਟਿੰਗ ਫੇਲ੍ਹ ਨਹੀਂ ਹੋਈ ਹੈ। ਕਿਸਾਨ ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਹਨ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਅੱਜ ਹੱਲ ਕਰ ਦਿੱਤੀਆਂ ਜਾਣਗੀਆਂ।
ਕਾਂਗਰਸੀ ਵਿਧਾਇਕ ਸ਼ਮਸ਼ੇਰ ਸਿੰਘ ਗੋਗੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖੇਤੀਬਾੜੀ ਕਾਨੂੰਨ ਪਹਿਲਾਂ ਬਣਾਇਆ ਹੀ ਕਿਉਂ ਗਿਆ ਅਤੇ ਜੇਕਰ ਬਣਾਇਆ ਗਿਆ ਸੀ ਤਾਂ ਵਾਪਸ ਕਿਉਂ ਲਿਆ ਗਿਆ, ਜਿਸ ‘ਤੇ ਅਜੇ ਸਿੰਘ ਚੌਟਾਲਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਨੂੰ ਪਤਾ ਨਹੀਂ ਕਿ ਕਾਂਗਰਸ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਸ਼ੁਰੂਆਤ ਕੀਤੀ ਗਈ ਸੀ।