July 6, 2022

Aone Punjabi

Nidar, Nipakh, Nawi Soch

ਬਠਿੰਡਾ ‘ਚ ਆਯੂਸ਼ਮਾਨ ਯੋਜਨਾ ਤਹਿਤ ਮੁਫ਼ਤ ਇਲਾਜ ਦੌਰਾਨ ਵੱਡਾ ਘਪਲਾ, ਹਾਈ ਕੋਰਟ ਨੇ ਪੰਜਾਬ ਸਰਕਾਰ ਸਣੇ ਅਧਿਕਾਰੀਆਂ ਜਾਰੀ ਕੀਤਾ ਨੋਟਿਸ

1 min read

 ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਰਿਸਰਚ ਬਠਿੰਡਾ ਵਿਚ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਅਤੇ ਪੰਜਾਬ ਸਟੇਟ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਘਪਲਾ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ, ਪੰਜਾਬ ਵਿਜੀਲੈਂਸ ਬਿਊਰੋ, ਸਟੇਟ ਐਂਟੀ ਫਰਾਡ ਯੂਨਿਟ ਆਫ ਸਟੇਟ ਹੈਲਥ ਏਜੰਸੀ ਪੰਜਾਬ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਬਠਿੰਡਾ ਦੇ ਸਮਾਜ ਸੇਵੀ ਡਾਕਟਰ ਵਿਤੁਲ ਗੁਪਤਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਜਸਟਿਸ ਵਿਨੋਦ ਐੱਸ ਭਾਰਦਵਾਜ ਦੇ ਬੈਂਚ ਵੱਲੋਂ ਜਾਰੀ ਕੀਤਾ ਗਿਆ ਹੈੈ।

ਡਾਕਟਰ ਨੇ ਪਟੀਸ਼ਨ ਵਿਚ ਦੋਸ਼ ਲਾਇਆ ਸੀ ਕਿ ਆਦੇਸ਼ ਹਸਪਾਤਲ ਵਿਚ ਉਕਤ ਸਕੀਮਾਂ ਤਹਿਤ ਕੀਤੇ ਇਲਾਜ ਵਿਚ ਪ੍ਰਬੰਧਕਾਂ ਨੇ ਵੱਡਾ ਘਪਲਾ ਕੀਤਾ ਹੈ। ਉਨ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲਾ ਮਰੀਜ਼ਾਂ ਦੀ ਸਿਹਤ ਅਤੇ ਸਰਕਾਰੀ ਖਜ਼ਾਨੇ ਨਾਲ ਜੁੜਿਆ ਹੋਣ ਕਾਰਨ ਇਸ ਦੀ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਕਈ ਕਿਸਮ ਦੀਆਂ ਕਮੀਆਂ ਪਾਈਆਂ ਗਈਆਂ ਸਨ, ਉਥੇ ਹੀ ਬਠਿੰਡਾ ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਆਪਣੀ ਰਿਪੋਰਟ ਵਿਚ ਦਰਜ ਕੀਤਾ ਸੀ ਕਿ ਇਕ ਮਰੀਜ਼ ਦੀਆਂ ਦੋ ਸਮਾਨਾਤਰ ਫਾਈਲਾਂ ਤਿਆਰ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਇਕ ਫਾਈਲ ਅਸਲ ਇਲਾਜ ਲਈ ਅਤੇ ਦੂਜੀ ਬੀਮਾ ਸਕੀਮ ਅਧੀਨ ਫੰਡ ਲੈਣ ਲਈ ਬਣਾਈ ਗਈ ਸੀ। ਉਨ੍ਹਾਂ ਪਟੀਸ਼ਨ ਵਿਚ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਕਿ ਇਕ ਹੋਰ ਮਰੀਜ਼ ਹਰਨੇਕ ਸਿੰਘ ਤੋਂ ਇਲਾਜ ਲਈ ਪਹਿਲਾਂ ਨਕਦ ਰਾਸ਼ੀ ਲਈ ਗਈ, ਪਰ ਜਦੋਂ ਸਿਹਤ ਵਿਭਾਗ ਨੇ ਇਸ ਨੋਟਿਅਦਾਲਤ ਦੇ ਸਾਹਮਣੇ ਪਟੀਸ਼ਨਰ ਦੀ ਦਲੀਲ ਸੀ ਕਿ ਆਦੇਸ਼ ਇੰਸਟੀਚਿਊਟ ਨੂੰ ਸਰਕਾਰ ਤੋਂ ਬਾਹਰ ਕੱਢ ਕੇ ਛੱਡ ਦਿੱਤਾ ਤੇ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ। ਇਹੀ ਨਹੀਂ ਪੰਜਾਬ ਸਰਕਾਰ ਨੇ ਕੁਝ ਸਮੇਂ ਬਾਅਦ ਆਦੇਸ਼ ਹਸਪਤਾਲ ਨੂੰ ਦੁਬਾਰਾ ਉਕਤ ਸਕੀਮਾਂ ਵਿਚ ਸ਼ਾਮਲ ਕਰ ਲਿਆ। ਡਾ. ਵਿਤੁਲ ਗੁਪਤਾ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਦਲੀਲ ਦਿੱਤੀ ਕਿ ਅਜਿਹੇ ਹੋਰ ਬਹੁਤੇ ਸਾਰੇ ਮਾਮਲੇ ਹਨ ਜਿਨ੍ਹਾਂ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਘਪਲਾ ਕੀਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਮੁਫ਼ਤ ਇਲਾਜ ਦੇ ਨਾਮ ’ਤੇ ਹੋਏ ਵੱਡੇ ਘਪਲੇ ਦਾ ਪਰਦਾਫ਼ਾਸ਼ ਹੋ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ 14 ਅਗਸਤ 2020 ਨੂੰ ਆਪਣੀ ਰਿਪੋਰਟ ਸੌਂਪ ਚੁੱਕੇ ਹਨ ਜਿਸ ਵਿਚ ਘਪਲੇ ਦਾ ਜ਼ਿਕਰ ਹੈ।ਸ ਲਿਆ ਤਾਂ ਮਰੀਜ਼ ਨੂੰ ਉਸ ਦੇ ਪੈਸੇ ਵਾਪਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ

Leave a Reply

Your email address will not be published. Required fields are marked *