January 30, 2023

Aone Punjabi

Nidar, Nipakh, Nawi Soch

ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ

1 min read

ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਨਮੁਨ ਦੱਤਾ ਨੂੰ ਵੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮੁਨਮੁਨ ਦੱਤਾ ਹਰਿਆਣਾ ਦੇ ਹਾਂਸੀ ਥਾਣੇ ਪਹੁੰਚੀ ਅਤੇ ਡੀਐਸਪੀ ਵਿਨੋਦ ਸ਼ੰਕਰ ਅੱਗੇ ਪੇਸ਼ ਹੋਈ। ਦਲਿਤ ਸਮਾਜ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਉਸ ਦੇ ਖਿਲਾਫ SC-ST ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਨਮੁਨ ਦੱਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ 4 ਘੰਟੇ ਤਕ ਪੁੱਛਗਿੱਛ ਕੀਤੀ ਅਤੇ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਹੋ ਗਈ।

ਮੁਨਮੁਨ ਨੇ ਮੁਆਫੀ ਵੀ ਮੰਗ ਲਈ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਮੁਨਮੁਨ ਦੱਤਾ ਨੇ ਕਿਹਾ ਕਿ ਉਹ ਇਸ ਸ਼ਬਦ ਤੋਂ ਜਾਣੂ ਨਹੀਂ ਸੀ ਅਤੇ ਅਣਜਾਣੇ ‘ਚ ਅਜਿਹਾ ਕਹਿ ਦਿੱਤਾ।

TMKOC : 'ਤਾਰਕ ਮਹਿਤਾ...' ਫੇਮ ਮੁਨਮੁਨ ਦੱਤਾ ਗ੍ਰਿਫ਼ਤਾਰ, 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾ

Leave a Reply

Your email address will not be published. Required fields are marked *