ਬਿਕਰਮ ਮਜੀਠੀਆ ਮਾਮਲੇ ਦੀ ਜਾਂਚ ਲਈ AIG ਬਲਰਾਜ ਸਿੰਘ ਦੀ ਅਗਵਾਈ ‘ਚ SIT ਦਾ ਗਠਨ
1 min read
ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ (Bikram Singh Majithia) ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਮਾਮਲੇ “ਚ ਵੱਡੀ ਖ਼ਬਰ ਆਈ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਤਿੰਨ ਮੈਂਬਰੀ SIT ਦਾ ਗਠਨ ਕੀਤਾ ਹੈ। ਐੱਸਆਈਟੀ ਦੀ ਅਗਵਾਈ AIG ਬਲਰਾਜ ਸਿੰਘ ਕਰਨਗੇ। DSP ਰਾਜੇਸ਼ ਕੁਮਾਰ ਤੇ ਕੁਲਵੰਤ ਸਿੰਘ ਨੂੰ ਵੀ SIT ਦਾ ਹਿੱਸਾ ਹੋਣਗੇ। ਇਹ ਤਿੰਨ ਮੈਂਬਰੀ ਐੱਸਆਈਟੀ ਉਸ ਵੇਲੇ ਮਜੀਠੀਆ ਦੇ ਨਾਲ-ਨਾਲ ਕੌਣ-ਕੌਣ ਸੀ, ਇਸ ਸਬੰਧੀ ਜਾਂਚ ਕਰੇਗੀ। ਮਜੀਠੀਆ ਖਿਲਾਫ਼ ਦਰਜ ਐੱਫਆਈਆਰ ਦੀ ਕਾਪੀ ਵੀ ਸਾਹਮਣੇ ਆ ਗਈ ਹੈ। ਐੱਫਆਈਆਰ ਮੋਹਾਲੀ ਪੁਲਿਸ ਸਟੇਸ਼ਨ ‘ਚ NDPS ਐਕਟ ਤਹਿਤ ਦਰਜ ਹੋਈ ਹੈ ਜਿਸ ਨੂੰ ਸਪੈਸ਼ਲ ਟਾਸਕ ਫੋਰਸ ਨੇ ਦਰਜ ਕਰਵਾਇਆ ਹੈ।
