January 31, 2023

Aone Punjabi

Nidar, Nipakh, Nawi Soch

ਬਿਕਰਮ ਸਿੰਘ ਮਜੀਠੀਆ ਆਪਣੇ ਉਤੇ ਦਰਜ ਕੇਸ ਰੱਦ ਕਰਾਉਣ ਲਈ ਸੁਪਰੀਮ ਕੋਰਟ ਪੁੱਜ ਗਏ ਹਨ।

1 min read

ਅਕਾਲੀ ਆਗੂ ਖ਼ਿਲਾਫ਼ ਇਹ ਕੇਸ ਪੰਜਾਬ ਪੁਲਿਸ ਨੇ ਐਨਡੀਪੀਐੱਸ ਤਹਿਤ ਦਰਜ ਕੀਤੇ ਸਨ। ਮਜੀਠੀਆ ਨੂੰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਹੀ 23 ਫਰਵਰੀ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ। ਮਜੀਠੀਆ ਨੇ ਮਗਰੋਂ ਅਦਾਲਤ ਵਿਚ ਸਮਰਪਣ ਕਰ ਦਿੱਤਾ ਸੀ।ਇਸ ਵੇਲੇ ਮਜੀਠੀਆ ਪਟਿਆਲਾ ਜੇਲ੍ਹ ’ਚ ਹਨ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ਵਿਸ਼ੇਸ਼ ਅਦਾਲਤ ਨੇ ਖਾਰਜ ਕਰ ਦਿੱਤੀ ਸੀ। ਸਾਬਕਾ ਮੰਤਰੀ ਨੇ ਆਪਣੇ ’ਤੇ ਦਰਜ ਕੇਸਾਂ ਨੂੰ ਸਿਆਸਤ ਤੋ ਪ੍ਰੇਰਿਤ ਦੱਸਿਆ ਹੈ ਤੇ ਦਲੀਲ ਦਿੱਤੀ ਹੈ ਕਿ ਇਨ੍ਹਾਂ ਕੇਸਾਂ ਦੀ ਜਾਂਚ ਪਹਿਲਾਂ ਹੀ ਉੱਚ ਪੁਲੀਸ ਅਧਿਕਾਰੀ ਕਰ ਚੁੱਕੇ ਹਨ।

Leave a Reply

Your email address will not be published. Required fields are marked *